T20 World Cup 2024 AUS vs AFG: ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 'ਚ ਵੱਡਾ ਉਲਟਫੇਰ ਕੀਤਾ ਹੈ। ਉਸ ਨੇ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆਈ ਟੀਮ ਨੂੰ ਹਰਾਇਆ ਹੈ। ਅਫਗਾਨਿਸਤਾਨ ਨੇ ਸੁਪਰ 8 ਮੁਕਾਬਲੇ 'ਚ 21 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਅਫਗਾਨਿਸਤਾਨ ਨੇ 149 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਆਸਟ੍ਰੇਲੀਆ ਦੀ ਟੀਮ 127 ਦੌੜਾਂ 'ਤੇ ਆਲ ਆਊਟ ਹੋ ਗਈ।


T20 World Cup 2024: ਅਫਗਾਨਿਸਤਾਨ ਦੇ ਲਈ ਗੁਲਾਬਦੀਨ ਨਾਇਬ ਨੇ 4 ਵਿਕਟਾਂ ਲਈਆਂ। ਜਦੋਂ ਕਿ ਨਵੀਨ-ਉਲ-ਹੱਕ ਨੇ 3 ਵਿਕਟਾਂ ਲਈਆਂ। ਆਸਟਰੇਲੀਆਈ ਟੀਮ 6 ਵਾਰ ਵਨਡੇ ਵਿਸ਼ਵ ਕੱਪ ਅਤੇ ਇੱਕ ਵਾਰ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾਈਆਂ।


ਇਸ ਦੌਰਾਨ ਓਪਨਰ ਬੱਲੇਬਾਜ਼ ਗੁਰਬਾਜ਼ ਨੇ 49 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ 60 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 4 ਛੱਕੇ ਲਗਾਏ। ਇਬਰਾਹਿਮ ਜਾਦਰਾਨ ਨੇ 51 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 48 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ 6 ਚੌਕੇ ਲਗਾਏ। ਇਸ ਦੌਰਾਨ ਆਸਟ੍ਰੇਲੀਆ ਲਈ ਪੈਟ ਕਮਿੰਸ ਨੇ 3 ਵਿਕਟਾਂ ਲਈਆਂ। ਐਡਮ ਜਾਮਪਾ ਨੇ 2 ਵਿਕਟਾਂ ਲਈਆਂ।


ਇਹ ਵੀ ਪੜ੍ਹੋ: Cricketer Retirement: ਟੀਮ ਇੰਡੀਆ ਦੇ ਖਿਡਾਰੀ ਨੇ ਸੰਨਿਆਸ ਦਾ ਕੀਤਾ ਐਲਾਨ, ਜਾਣੋ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ


ਅਫਗਾਨਿਸਤਾਨ ਖਿਲਾਫ ਮੈਦਾਨ 'ਚ ਉਤਰੀ ਦਿੱਗਜਾਂ ਨਾਲ ਭਰੀ ਕੰਗਾਰੂ ਟੀਮ ਨੇ ਹਾਰ ਮੰਨ ਲਈ। ਆਸਟ੍ਰੇਲੀਆ ਦੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ। ਉਹ 19.2 ਓਵਰਾਂ ਵਿੱਚ 127 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਸਟਰੇਲੀਆ ਲਈ ਗਲੇਨ ਮੈਕਸਵੈੱਲ ਨੇ 41 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ 59 ਦੌੜਾਂ ਬਣਾਈਆਂ।


ਉਨ੍ਹਾਂ ਨੇ 6 ਚੌਕੇ ਅਤੇ 3 ਛੱਕੇ ਲਗਾਏ। ਕਪਤਾਨ ਮਿਚੇਲ ਮਾਰਸ਼ 12 ਦੌੜਾਂ ਬਣਾ ਕੇ ਆਊਟ ਹੋ ਗਏ। ਮਾਰਕਸ ਸਟੋਇਨਿਸ 11 ਦੌੜਾਂ ਬਣਾ ਕੇ ਆਊਟ ਹੋ ਗਏ। ਓਪਨਰ ਬੱਲੇਬਾਜ਼ ਟ੍ਰੈਵਿਸ ਹੈੱਡ ਖਾਤਾ ਵੀ ਨਹੀਂ ਖੋਲ੍ਹ ਸਕੇ। ਸਟੋਇਨਿਸ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮੈਥਿਊ ਵੇਡ 5 ਦੌੜਾਂ ਬਣਾ ਕੇ ਆਊਟ ਹੋ ਗਏ।


ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਚੰਗਾ ਸਬਕ ਸਿਖਾਇਆ। ਗੁਲਾਬਦੀਨ ਨਾਇਬ ਨੇ 4 ਓਵਰਾਂ 'ਚ ਸਿਰਫ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਵੀਨ-ਉਲ-ਹੱਕ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੁਹੰਮਦ ਨਬੀ ਨੇ 1 ਓਵਰ 'ਚ ਸਿਰਫ 1 ਰਨ ਦਿੱਤਾ ਅਤੇ 1 ਵਿਕਟ ਲਈ। ਕਪਤਾਨ ਰਾਸ਼ਿਦ ਖਾਨ ਨੂੰ ਵੀ ਸਫਲਤਾ ਮਿਲੀ। ਓਮਰਜ਼ਈ ਨੇ ਵੀ ਇੱਕ ਵਿਕਟ ਲਈ।


ਇਹ ਵੀ ਪੜ੍ਹੋ: IND vs BAN: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਦਿੱਤੀ ਮਾਤ, ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ