IND vs SA 3rd T20I: ਇੰਦੌਰ 'ਚ ਹੋਏ ਟੀ-20 ਮੈਚ 'ਚ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। Proteas team ਨੇ ਭਾਰਤ ਨੂੰ 49 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਭਾਰਤੀ ਗੇਂਦਬਾਜ਼ਾਂ ਨੂੰ ਮਾਤ ਦੇ ਕੇ 227 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਬਾਅਦ 'ਚ ਭਾਰਤੀ ਚੋਟੀ ਅਤੇ ਮੱਧਕ੍ਰਮ ਨੂੰ ਪਵੇਲੀਅਨ ਭੇਜ ਕੇ ਆਪਣੀ ਜਿੱਤ ਪੱਕੀ ਕੀਤੀ। ਇਸ ਮੈਚ 'ਚ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਕਮਜ਼ੋਰ ਸਾਬਤ ਹੋਈ। ਟੀਮ ਇੰਡੀਆ ਦੇ ਇਸ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਆਪਣਾ ਗੁੱਸਾ ਕੱਢਿਆ ਹੈ। ਪ੍ਰਸ਼ੰਸਕਾਂ ਨੇ ਇੱਕ ਮਜ਼ਾਕੀਆ ਮੀਮ (Funny Meme) ਸ਼ੇਅਰ ਕਰਕੇ ਇਸ ਗੁੱਸੇ ਨੂੰ ਜ਼ਾਹਰ ਕੀਤਾ। ਦੇਖੋ ਟਾਪ ਦੇ 10 ਮਜ਼ਾਕੀਆ ਮੀਮਜ਼...