IND vs SA 2022 Rohit Sharma: ਦੱਖਣੀ ਅਫਰੀਕਾ ਖਿਲਾਫ਼ ਤੀਜੇ ਟੀ-20 ਮੈਚ 'ਚ ਭਾਰਤੀ ਟੀਮ ਨੂੰ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਟੀਮ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ 2-1 ਨਾਲ ਜਿੱਤ ਲਈ ਸੀ। ਦੱਖਣੀ ਅਫਰੀਕਾ ਨੇ ਤੀਜੇ ਟੀ-20 ਮੈਚ 'ਚ ਭਾਰਤ ਨੂੰ ਜਿੱਤ ਲਈ 20 ਓਵਰਾਂ 'ਚ 228 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਟੀਮ ਇੰਡੀਆ 18.3 ਓਵਰਾਂ 'ਚ ਸਿਰਫ 178 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਟੀਮ ਸੀਰੀਜ਼ 'ਚ ਕਲੀਨ ਸਵੀਪ ਹੋਣ ਤੋਂ ਬਚ ਗਈ। ਭਾਰਤ ਲਈ ਦਿਨੇਸ਼ ਕਾਰਤਿਕ ਨੇ 21 ਗੇਂਦਾਂ ਵਿੱਚ 46 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ।
ਰੋਹਿਤ ਸ਼ਰਮਾ ਦੇ ਨਾਮ ਹੋਇਆ ਸ਼ਰਮਨਾਕ ਰਿਕਾਰਡ
ਦੱਖਣੀ ਅਫਰੀਕਾ ਦੀਆਂ 227 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਬਿਨਾਂ ਕੋਈ ਰਨ ਬਣਾਏ ਕਾਗਿਸੋ ਰਬਾਡਾ ਦੀ ਗੇਂਦ 'ਤੇ ਬੋਲਡ ਹੋ ਗਏ। ਦਰਅਸਲ, ਭਾਰਤੀ ਕਪਤਾਨ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਵਾਰ ਆਊਟ ਹੋਣ ਵਾਲਾ ਖਿਡਾਰੀ ਬਣ ਗਿਆ ਹੈ। ਰੋਹਿਤ ਸ਼ਰਮਾ ਅੰਤਰਰਾਸ਼ਟਰੀ ਮੈਚਾਂ ਵਿੱਚ 4 ਵਾਰ ਬਿਨਾਂ ਕੋਈ ਰਨ ਬਣਾਏ ਬਤੌਰ ਕਪਤਾਨ ਆਊਟ ਹੋ ਚੁੱਕੇ ਹਨ। ਇਸ ਨਾਲ ਹੀ ਇਸ ਸੂਚੀ 'ਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਜਦਕਿ ਸ਼ਿਖਰ ਧਵਨ ਤੀਜੇ ਨੰਬਰ 'ਤੇ ਹਨ।
Elon Musk Twitter Deal: ਐਲੋਨ ਮਸਕ ਨੇ ਇੱਕ ਵਾਰ ਫਿਰ ਟਵਿੱਟਰ ਨੂੰ ਖਰੀਦਣ ਲਈ ਭੇਜਿਆ ਪੱਤਰ - ਰਿਪੋਰਟ
ਕੋਹਲੀ ਬਤੌਰ ਕਪਤਾਨ 3 ਵਾਰ ਜ਼ੀਰੋ 'ਤੇ ਹੋਏ ਆਊਟ
ਵਿਰਾਟ ਕੋਹਲੀ ਬਿਨਾਂ ਕੋਈ ਰਨ ਬਣਾਏ 3 ਵਾਰ ਕਪਤਾਨ ਵਜੋਂ ਆਊਟ ਹੋ ਗਏ। ਉਥੇ ਹੀ ਸ਼ਿਖਰ ਧਵਨ ਕਪਤਾਨ ਦੇ ਤੌਰ 'ਤੇ ਇਕ ਵਾਰ ਜ਼ੀਰੋ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਚੁੱਕੇ ਹਨ। ਹਾਲਾਂਕਿ, ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਇੰਡੀਆ ਦੇ ਕਪਤਾਨ ਵਜੋਂ 62 ਪਾਰੀਆਂ ਵਿੱਚ ਬੱਲੇਬਾਜ਼ੀ ਕੀਤੀ, ਪਰ ਉਹ ਕਦੇ ਵੀ ਜ਼ੀਰੋ 'ਤੇ ਆਊਟ ਨਹੀਂ ਹੋਏ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਖਿਲਾਫ ਆਖਰੀ ਟੀ-20 ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਮਹਿਮਾਨ ਟੀਮ ਨੇ ਰਿਲੇ ਰੋਸੋ ਦੇ ਨਾਬਾਦ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ 'ਤੇ 227 ਦੌੜਾਂ ਬਣਾਈਆਂ।