Ajay Jadeja refused to take any money from Afghanistan: ਸਾਬਕਾ ਅਨੁਭਵੀ ਖਿਡਾਰੀ ਅਜੇ ਜਡੇਜਾ ਭਾਰਤ ਵਿੱਚ ਖੇਡੇ ਗਏ 2023 ਵਨਡੇ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਟਰ ਸਨ। ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ 'ਚ ਇੰਗਲੈਂਡ ਅਤੇ ਪਾਕਿਸਤਾਨ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਸੀ। ਮੰਨਿਆ ਜਾ ਰਿਹਾ ਸੀ ਕਿ ਅਜੇ ਜਡੇਜਾ ਨੂੰ ਦਿੱਤੀ ਗਈ ਵੱਡੀ ਰਕਮ ਅਫਗਾਨਿਸਤਾਨ ਲਈ ਕਾਰਗਰ ਸਾਬਤ ਹੋਈ। ਹਾਲਾਂਕਿ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਜੇ ਜਡੇਜਾ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਫੀਸ ਦੇ ਰੂਪ 'ਚ ਇਕ ਰੁਪਿਆ ਵੀ ਨਹੀਂ ਲਿਆ ਹੈ।



ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਕੋਈ ਪੈਸਾ ਨਹੀਂ ਲਿਆ ਸੀ


ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀਈਓ ਨੇ ਏਰੀਨਾ ਨਿਊਜ਼ ਨਾਲ ਗੱਲ ਕਰਦੇ ਹੋਏ ਖੁਲਾਸਾ ਕੀਤਾ ਕਿ ਅਜੇ ਜਡੇਜਾ (Ajay Jadeja) ਨੇ ਵਨਡੇ ਵਿਸ਼ਵ ਕੱਪ 2023 ਦੌਰਾਨ ਆਪਣੀਆਂ ਸੇਵਾਵਾਂ ਲਈ ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਕੋਈ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਨੇ ਕਿਹਾ ਸੀ, ਜੇਕਰ ਤੁਸੀਂ ਚੰਗਾ ਖੇਡਦੇ ਹੋ, ਤਾਂ ਮੇਰੇ ਲਈ ਉਹ ਹੀ ਪੈਸਾ ਅਤੇ ਇਨਾਮ ਹੈ। 


ਜ਼ਿਕਰਯੋਗ ਹੈ ਕਿ ਅਜੇ ਜਡੇਜਾ 2023 ਵਨਡੇ ਵਿਸ਼ਵ ਕੱਪ 'ਚ ਅਫਗਾਨਿਸਤਾਨ ਟੀਮ ਦੇ ਸਲਾਹਕਾਰ ਦੇ ਨਾਲ-ਨਾਲ ਸਹਾਇਕ ਕੋਚ ਵੀ ਸਨ। ਅਜੇ ਜਡੇਜਾ ਦੀ ਦੇਖ-ਰੇਖ 'ਚ ਅਫਗਾਨਿਸਤਾਨ ਦੀ ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਕਾਫੀ ਨਾਂ ਕਮਾਇਆ ਸੀ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਵਿਸ਼ਵ ਕੱਪ 'ਚ ਅਫਗਾਨਿਸਤਾਨ ਦੇ ਪ੍ਰਦਰਸ਼ਨ ਦਾ ਸਿਹਰਾ ਅਜੇ ਜਡੇਜਾ ਨੂੰ ਦੇ ਰਹੇ ਸਨ।


ਅਜੇ ਜਡੇਜਾ ਦਾ ਅੰਤਰਰਾਸ਼ਟਰੀ ਕਰੀਅਰ 


ਤੁਹਾਨੂੰ ਦੱਸ ਦੇਈਏ ਕਿ ਅਜੇ ਜਡੇਜਾ ਨੇ 1992 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਸਨੇ ਭਾਰਤ ਲਈ 15 ਟੈਸਟ ਅਤੇ 196 ਵਨਡੇ ਮੈਚ ਖੇਡੇ। ਉਸ ਨੇ ਟੈਸਟ 'ਚ 576 ਅਤੇ ਵਨਡੇ 'ਚ 5359 ਦੌੜਾਂ ਬਣਾਈਆਂ ਹਨ। ਉਸ ਸਮੇਂ ਜਡੇਜਾ ਨੂੰ ਵਨਡੇ ਕ੍ਰਿਕਟ 'ਚ ਮਾਹਿਰ ਬੱਲੇਬਾਜ਼ ਮੰਨਿਆ ਜਾਂਦਾ ਸੀ।


ਵਨਡੇ ਕ੍ਰਿਕਟ 'ਚ ਉਸ ਦੇ ਨਾਂ 6 ਸੈਂਕੜੇ ਅਤੇ 30 ਅਰਧ ਸੈਂਕੜੇ ਹਨ। 1996 ਵਨਡੇ ਵਿਸ਼ਵ ਕੱਪ ਦੇ ਭਾਰਤ-ਪਾਕਿਸਤਾਨ ਮੈਚ 'ਚ 6ਵੇਂ ਨੰਬਰ 'ਤੇ ਆਉਣ ਵਾਲੇ ਅਜੇ ਜਡੇਜਾ ਨੇ ਸਿਰਫ 25 ਗੇਂਦਾਂ 'ਤੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਪਾਰੀ ਕਾਰਨ ਪਾਕਿਸਤਾਨ ਉਹ ਮੈਚ ਹਾਰ ਗਿਆ ਸੀ।