ਇੰਡੀਆਨ ਟੀਮ ਇਤਿਹਾਸਕ ਗੁਲਾਬੀ ਬਾਲ ਨਾਲ ਈਡਨ ਗਾਰਡਨ ਸਟੇਡੀਅਮ 'ਚ ਬੰਗਲਾਦੇਸ਼ ਖ਼ਿਲਾਫ਼ 22-26 ਨਵੰਬਰ ਤੱਕ ਖੇਡੇ ਜਾਣ ਵਾਲੇ ਡੇਅ-ਨਾਈਟ ਟੈਸਟ ਲਈ ਤਿਆਰ ਹੈ। ਦੋਵੇਂ ਟੀਮਾਂ ਇਤਿਹਾਸ 'ਚ ਪਹਿਲੀ ਵਾਰ ਡੇਅ-ਨਾਈਟ ਟੈਸਟ ਮੈਚ ਖੇਡਣਗੀਆਂ। ਭਾਰਤ ਨੇ ਇੰਦੌਰ 'ਚ ਪਹਿਲਾ ਮੈਚ ਇੱਕ ਪਾਰੀ ਤੇ 130 ਦੌੜਾਂ ਨਾਲ ਜਿੱਤ ਲਿਆ ਹੈ।
ਰਹਾਣੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਜਿਸ 'ਚ ਉਹ ਗੁਲਾਬੀ ਗੇਂਦ ਨਾਲ ਸੌਂਦਾ ਦਿਖਾਈ ਦੇ ਰਿਹਾ ਹੈ। ਰਹਾਣੇ ਨੇ ਕੈਪਸ਼ਨ 'ਚ ਲਿਖਿਆ "ਇਤਿਹਾਸਕ ਗੁਲਾਬੀ ਗੇਂਦ ਨਾਲ ਟੈਸਟ ਬਾਰੇ ਪਹਿਲਾਂ ਹੀ ਸੁਪਨੇ ਦੇਖ ਰਿਹਾ ਹਾਂ।" ਇਸ ਪੋਸਟ ਤੋਂ ਬਾਅਦ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਨੂੰ ਰਹਾਣੇ ਨੂੰ ਟ੍ਰੋਲ ਕਰਨ ਦਾ ਮੌਕਾ ਮਿਲਿਆ। ਇਸ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੋਹਲੀ ਨੇ ਲਿਖਿਆ, "ਨਾਇਸ ਪੋਜ਼ ਜਿੰਕਸੀ", ਜਦੋਂ ਕਿ ਧਵਨ ਨੇ ਲਿਖਿਆ, "ਸੁਪਨੇ 'ਚ ਤਸਵੀਰ ਕਲਿਕ ਹੋ ਗਈ।"