ਨਵੀਂ ਦਿੱਲੀ: ਟ੍ਰੋਲਰ ਸੋਸ਼ਲ ਮੀਡੀਆ ‘ਤੇ ਕਿਸੇ ਨੂੰ ਨਹੀਂ ਬਖਸ਼ਦੇ। ਉਨ੍ਹਾਂ ਨੂੰ ਜੇਕਰ ਆਪਣੇ ਹੀ ਪਸੰਦੀਦਾ ਸੈਲੀਬ੍ਰਿਟੀ ਦੀ ਗੱਲ ਵੀ ਬੁਰੀ ਲੱਗਦੀ ਹੈ ਤਾਂ ਉਹ ਵੀ ਟ੍ਰੋਲ ਆਰਮੀ ਦੇ ਨਿਸ਼ਾਨੇ ‘ਤੇ ਆ ਜਾਂਦੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਟ੍ਰੋਲਰਸ ਦੇ ਨਿਸ਼ਾਨੇ ‘ਤੇ ਪਾਕਿਸਤਾਨ ਦੇ ਫੇਮਸ ਸਾਬਕਾ ਖਿਡਾਰੀ ਹਨ।
ਜੀ ਹਾਂ, ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਟ੍ਰੋਲਸ ਦੇ ਨਿਸ਼ਾਨੇ ‘ਤੇ ਹਨ। ਸ਼ੋਇਬ ਨੂੰ ਦੁਨੀਆ ਬੋਲਿੰਗ ਦਾ ਧੁਰੰਦਰ ਮੰਨਦੀ ਹੈ। 22 ਫਰਵਰੀ, 2003 ‘ਚ ਦੁਨੀਆ ਦੀ ਸਭ ਤੋਂ ਤੇਜ਼ ਗੇਂਦਬਾਜ਼ੀ ਕਰ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਸੀ। ਸ਼ੋਇਬ ਨੇ ਇੰਗਲੈਂਡ ਖਿਲਾਫ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਲ ਪਾਈ ਸੀ। ਹੁਣ ਉਨ੍ਹਾਂ ਤੋਂ ਸਿਰਫ ਇੱਕ ਗਲਤੀ ਹੋ ਗਈ ਹੈ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਪਸੰਦੀਦਾ ਬਾਲਰ ਕਹਿ ਦਿੱਤਾ।
ਅਸਲ ‘ਚ ਉਨ੍ਹਾਂ ਨਾਲ ਸਵਾਲ-ਜਵਾਬ ਦਾ ਸੈਸ਼ਨ ਚੱਲ ਰਿਹਾ ਸੀ। ਇਸ ‘ਚ ਸ਼ੋਇਬ ਨਾਲ ਉਨ੍ਹਾਂ ਦੇ ਫੈਨਸ ਨੂੰ ਗੱਲ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਨ੍ਹਾਂ ਨੂੰ ਕ੍ਰਿਕਟ ਨਾਲ ਸਬੰਧਤ ਸਵਾਲ ਕੀਤੇ ਗਏ। ਸ਼ੋਇਬ ਨੇ ਭਾਰਤ ਦੇ ਵਿਰਾਟ ਕੋਹਲੀ ਨੂੰ ਜਿਵੇਂ ਹੀ ਆਪਣਾ ਪਸੰਦੀਦਾ ਬਾਲਰ ਦੱਸਿਆ ਤਾਂ ਉਨ੍ਹਾਂ ਦੇ ਫੈਨਸ ਭੜਕ ਗਏ ਕਿਉਂਕਿ ਉਨ੍ਹਾਂ ਨੂੰ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ।
ਦੱਸ ਦਈਏ ਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਕੋਹਲੀ ਬਾਲਿੰਗ ਨਹੀਂ ਕਰਦੇ, ਉਨ੍ਹਾਂ ਦੀ ਪਛਾਣ ਸੱਜੇ ਹੱਥ ਦੇ ਬੱਲੇਬਾਜ਼ ਦੀ ਹੈ।
ਵਿਰਾਟ ਦੀ ਤਾਰੀਫ ਕਰ ਬੁਰੇ ਫਸੇ ਸ਼ੋਇਬ, ਟ੍ਰੋਲਰਸ ਦਾ ਨਿਸ਼ਾਨਾ
ਏਬੀਪੀ ਸਾਂਝਾ
Updated at:
18 Nov 2019 01:53 PM (IST)
ਟ੍ਰੋਲਰ ਸੋਸ਼ਲ ਮੀਡੀਆ ‘ਤੇ ਕਿਸੇ ਨੂੰ ਨਹੀਂ ਬਖਸ਼ਦੇ। ਉਨ੍ਹਾਂ ਨੂੰ ਜੇਕਰ ਆਪਣੇ ਹੀ ਪਸੰਦੀਦਾ ਸੈਲੀਬ੍ਰਿਟੀ ਦੀ ਗੱਲ ਵੀ ਬੁਰੀ ਲੱਗਦੀ ਹੈ ਤਾਂ ਉਹ ਵੀ ਟ੍ਰੋਲ ਆਰਮੀ ਦੇ ਨਿਸ਼ਾਨੇ ‘ਤੇ ਆ ਜਾਂਦੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਟ੍ਰੋਲਰਸ ਦੇ ਨਿਸ਼ਾਨੇ ‘ਤੇ ਪਾਕਿਸਤਾਨ ਦੇ ਫੇਮਸ ਸਾਬਕਾ ਖਿਡਾਰੀ ਹਨ।
- - - - - - - - - Advertisement - - - - - - - - -