ਇੰਦੌਰ: ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਟੇਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਹੀ ਪਾਰੀ ੳਤੇ 130 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਨਿਪਟ ਗਈ ਸੀ ਜਿਸ ਦੇ ਜਵਾਬ ‘ਚ ਭਾਰਤੀ ਕ੍ਰਿਕਟ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਛੇ ਵਿਕਟਾਂ ‘ਤੇ 493 ਦੌੜਾਂ ਬਣਾ ਸਮਾਪਤੀ ਕੀਤੀ।


ਬੰਗਲਾਦੇਸ਼ ਕ੍ਰਿਕਟ ਟੀਮ ਦੂਜੀ ਪਾਰੀ ‘ਚ 213 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੇ ਇਸ ਦੋ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਕਦਮ ਵਧਾਇਆ ਹੈ। ਦੂਜਾ ਅਤੇ ਆਖਰੀ ਟੇਸਟ ਮੈਚ 22 ਨਵੰਬਰ ਨੂੰ ਕਲਕਤਾ ‘ਚ ਖੇਡਿਆ ਜਾਵੇਗਾ ਜੋ ਦਿਨ-ਰਾਤ ਮੈਚ ਹੋਵੇਗਾ।

ਦੂਜੀ ਪਾਈ ‘ਚ ਮਹਿਮਾਨ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਮੁਸ਼ਫੀਕੁਰ ਰਹੀਮ ਨੇ ਬਣਾਇਆਂ। ਉਨ੍ਹਾਂ ਨੇ 150 ਗੇਂਦਾਂ ‘ਤੇ ਸੱਤ ਚੌਕਿਆਂ ਦੀ ਮਦਦ ਨਾਲ 64 ਦੋੜਾਂ ਬਣਾਿੲਆ। ਰਹੀਮ ਤੋਂ ਇਲਾਵਾ ਲਿਟਨ ਦਾਸ ਨੇ 35 ਅਤੇ ਮੇਹੇਦੀ ਹਸਨ ਮਿਰਾਜ ਨੇ 38 ਦੌੜਾਂ ਬਣਾਇਆਂ।

ਭਾਰਤ ਦੇ ਲਈ ਦੂਜੀ ਪਾਰੀ ‘ਚ ਤੇਜ਼ ਗੇਂਦਬਾਜ਼ ਮੁਹਮੰਦ ਸ਼ੰਮੀ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਰਵੀਚੰਦਰਨ ਅਸਵਿਨ ਅਤੇ ਉਮੇਸ਼ ਯਾਦਵ ਨੇ ਦੋ-ਦੋ ਵਿਕਟਾਂ ਜਦਕਿ ਇਸ਼ਾਂਤ ਸ਼ਰਮਾਨ ਨੇ ਇੱਕ ਵਿਕਟ ਹਾਸਲ ਕੀਤਾ।