ਨਵੀਂ ਦਿੱਲੀ: ਭਾਰਤ ਤੇ ਬੰਗਲਾਦੇਸ਼ ‘ਚ ਟੈਸਟ ਸੀਰੀਜ਼ ਦਾ ਪਹਿਲਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਮਿਅੰਕ ਅਗਰਵਾਲ ਤੇ ਅਜਿੰਕੀਆ ਰਹਾਣੇ ਕ੍ਰੀਜ਼ ‘ਤੇ ਹਨ। ਮਿਅੰਕ ਨੇ ਆਪਣੇ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਲਾਇਆ। ਉਧਰ ਕੋਹਲੀ ਇੱਕ ਵਾਰ ਫੇਰ ਜ਼ੀਰੋ ‘ਤੇ ਆਊਟ ਹੋ ਗਏ। ਭਾਰਤ ਦੇ ਸ਼ੁਰੂਆਤੀ ਤਿੰਨ ਵਿਕਟ ਅਬੂ ਜਾਏਦ ਨੇ ਲਏ।


ਇਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 23ਵਾਂ ਅਰਧ ਸੈਂਕੜਾ ਪੂਰਾ ਕਰ ਪਵੇਲੀਅਨ ਦਾ ਰੁਖ ਕੀਤਾ। ਉਹ ਜਾਏਦ ਦੀ ਗੇਂਦ ‘ਤੇ ਸੈਫ ਹਸਨ ਦੇ ਹੱਥੋਂ ਕੈਚ ਆਊਟ ਹੋਏ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਛੇ ਦੌੜਾਂ ਬਣਾ ਕੇ ਆਊਟ ਹੋ ਗਏ।

ਭਾਰਤੀ ਓਪਨਰ ਮਿਅੰਕ ਨੇ ਆਪਣੇ ਅੱਠਵੇਂ ਮੈਚ ‘ਚ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਜੜਿਆ। ਇਹ ਤਿੰਨੇ ਸੈਂਕੜੇ ਉਸ ਨੇ ਪਿਛਲੀ ਪੰਜ ਪਾਰੀਆਂ ‘ਚ ਲਾਏ। ਮਿਅੰਕ ਨੇ ਪਿਛਲਾ ਸੈਂਕੜਾ ਇਸੇ ਸਾਲ ਅਕਤੂਬਰ ‘ਚ ਦੱਖਣੀ ਅਕਰੀਕਾ ਖਿਲਾਫ ਪੂਣੇ ‘ਚ ਲਾਇਆ ਸੀ।