ਨਵੀਂ ਦਿੱਲੀ: ਬੰਗਲਾਦੇਸ਼ ਟੀਮ ਇੰਡੀਆ ਖਿਲਾਫ ਅੱਜ ਦੋ ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ ਖੇਡਣ ਉਤਰੀ ਹੈ। ਬੰਗਲਾਦੇਸ਼ ਨੇ ਇੰਦੌਰ ਦੇ ਹਪਲਕਰ ਸਟੇਡੀਅਮ ‘ਚ ਜਾਰੀ ਦੋ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ‘ਚ ਟੌਸ ਜਿੱਤਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਮੇਜ਼ਬਾਨ ਭਾਰਤ ਗੇਂਦਬਾਜ਼ੀ ਕਰੇਗਾ। ਕੋਹਲੀ ਐਂਡ ਕੰਪਨੀ ਬੰਗਲਾਦੇਸ਼ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਮਾਤ ਦੇ ਚੁੱਕਿਆ ਹੈ।


ਭਾਰਤੀ ਟੀਮ ‘ਚ ਸ਼ਾਹਬਾਜ ਨਦੀਮ ਦੀ ਥਾਂ ਇਸ਼ਾਂਤ ਸ਼ਰਮਾ ਨੂੰ ਮੌਕਾ ਦਿੱਤਾ ਗਿਆ ਹੈ। ਉਧਰ ਬੰਗਲਾਦੇਸ਼ ਦੀ ਟੀਮ ਨੇ ਸ਼ਾਕਿਬ ਅਲ ਹਸਨ ਦੇ ਮੈਚ ਫਕਿਿਸੰਗ ‘ਚ ਫੱਸ ਜਾਣ ਕਰਕੇ ਮੋਮੀਨੁਲ ਨੂੰ ਕਪਤਾਨੀ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕੋਹਲੀ ਨੇ ਆਪਣੀ ਟੀਮ ਦੇ ਤੇਜ਼ ਗੇਂਦਬਾਜ਼ੀ ਨੂੰ ਪੂਦੀ ਦੁਨੀਆ ‘ਚ ਸਭ ਤੋਂ ਵਧੀਆ ਦੱਸਿਆ।

ਕੋਹਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਸਾਰੀ ਦੁਨੀਆ ਦੀ ਕ੍ਰਿਕਟ ‘ਤੇ ਬਾਦਸ਼ਾਹਤ ਕਰਨ ਅਤੇ ਅਜਿਹਾ ਹੋ ਵੀ ਰਿਹਾ ਹੈ। ਜਸਪ੍ਰੀਤ ਬੁਮਰਾਹ ਦੀ ਨੁਮਾਇੰਦਗੀ ‘ਚ ਭਾਰਤ ਦੇ ਤੇਜ਼ ਗੇਂਦਬਾਜ਼ ਨੇ ਬੀਤੇ ਤਕਰੀਬਨ ਇੱਕ ਸਾਲ ‘ਚ ਬਹਿਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਮਜਬੂਤ ਤੋਂ ਮਜਬੂਤ ਬੱਲੇਬਾਜ਼ੀ ਨੂੰ ਪ੍ਰੇਸ਼ਾਨ ਕੀਤਾ ਹੈ। ਬੁਮਰਾਹ ਤੋਂ ਇਲਾਵਾ ਭਾਰਤ ਕੋਲ ਮੁਹਮੰਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਜਿਹੇ ਤੇਜ਼ ਗੇਂਦਬਾਜ਼ ਹਨ।

ਟੀਮਾਂ:

ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗ੍ਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰਿਧੀਮਾਨ ਸਾਹਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ।

ਬੰਗਲਾਦੇਸ਼- ਮੋਮਿਨੂਲ ਹਕ (ਕਪਤਾਨ), ਇਮਰੂਲ ਕਾਇਸ, ਸ਼ਾਦਮਾਨ, ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਾਮੂਦੁੱਲਾ, ਲਿਟਨ ਦਾਸ, ਮੇਹੇਦੀ ਹਸਨ ਮਿਰਾਜ, ਤਾਈਜੂਲ ਇਸਲਾਮ, ਅਬੂ ਜਾਇਦ, ਇਬਾਦੋਟ।