ਨਵੀਂ ਦਿੱਲੀ: ਹਰਿਆਣਾ ਦੇ ਰੋਹਤਕ ਦੀ 15 ਸਾਲਾ ਸ਼ੇਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਮਾਰਨ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਉਸ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਸ਼ੇਫਾਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ 49 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤੀ ਟੀਮ ਨੇ ਸ਼ਨਿੱਚਰਵਾਰ ਨੂੰ ਇੱਥੇ 84 ਦੌੜਾਂ ਨਾਲ ਜਿੱਤ ਹਾਸਲ ਕੀਤੀ। ਉਹ ‘ਪਲੇਅਰ ਆਫ ਦ ਮੈਚ’ ਬਣੀ।
ਆਪਣਾ ਪੰਜਵਾਂ ਟੀ-20 ਕੌਮਾਂਤਰੀ ਮੈਚ ਖੇਡ ਰਹੀ ਸ਼ੇਫਾਲੀ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਅਤੇ ਚਾਰ ਛੱਕੇ ਜੜੇ। ਸ਼ੇਫਾਲੀ ਨੇ ਇਹ ਪ੍ਰਾਪਤੀ 15 ਸਾਲ ਅਤੇ 285 ਦਿਨ ਦੀ ਉਮਰ ਵਿੱਚ ਪੂਰੀ ਕੀਤੀ। ਇਸ ਤਰ੍ਹਾਂ ਉਸ ਨੇ ਮਹਾਨ ਕ੍ਰਿਕਟਰ ਤੇਂਦੁਲਕਰ ਨੂੰ ਪਛਾੜ ਦਿੱਤਾ, ਜਿਸ ਨੇ ਆਪਣਾ ਪਹਿਲਾ ਟੈਸਟ ਨੀਮ ਸੈਂਕੜਾ 16 ਸਾਲ ਅਤੇ 214 ਦਿਨ ਦੀ ਉਮਰ ਵਿੱਚ ਬਣਾਇਆ ਸੀ।
ਹਰਿਆਣਾ ਦੀ ਇਸ ਮੁਟਿਆਰ ਨੇ ਬੀਤੇ ਮਹੀਨੇ ਸੂਰਤ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਆਪਣੇ ਕਰੀਅਰ ਦੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ 46 ਦੌੜਾਂ ਦੀ ਪਾਰੀ ਖੇਡੀ ਸੀ।
ਹਰਿਆਣਾ ਦੀ 15 ਸਾਲਾ ਛੋਹਰੀ ਨੇ ਤੋੜਿਆ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ
ਏਬੀਪੀ ਸਾਂਝਾ
Updated at:
11 Nov 2019 04:56 PM (IST)
ਹਰਿਆਣਾ ਦੇ ਰੋਹਤਕ ਦੀ 15 ਸਾਲਾ ਸ਼ੇਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਮਾਰਨ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਉਸ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
- - - - - - - - - Advertisement - - - - - - - - -