ਇਮਰਾਨ ਖਾਨ ਨੇ ਸਿੱਧੂ ਬਾਰੇ ਕਹੀ ਵੱਡੀ ਗੱਲ! ਵੀਡੀਓ ਵਾਇਰਲ
ਏਬੀਪੀ ਸਾਂਝਾ | 11 Nov 2019 02:48 PM (IST)
ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਭਾਰਤ ਤੇ ਪਾਕਿਸਤਾਨ ਵਿੱਚ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਚਰਚੇ ਹਨ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬੇਲੀ ਸਿੱਧੂ ਨੂੰ ਖਾਸ ਅੰਦਾਜ਼ 'ਚ ਆਵਾਜ਼ ਮਾਰਦੇ ਹਨ।
ਨਵੀਂ ਦਿੱਲੀ: ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਭਾਰਤ ਤੇ ਪਾਕਿਸਤਾਨ ਵਿੱਚ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਚਰਚੇ ਹਨ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬੇਲੀ ਸਿੱਧੂ ਨੂੰ ਖਾਸ ਅੰਦਾਜ਼ 'ਚ ਆਵਾਜ਼ ਮਾਰਦੇ ਹਨ। ਦਰਅਸਲ ਨੌਂ ਨਵੰਬਰ ਨੂੰ ਨਵਜੋਤ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚੇ ਤਾਂ ਇਮਰਾਨ ਖਾਨ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਸਾਡਾ ਸਿੱਧੂ ਕਿੱਥੇ ਹੈ? ਇਸ ਵੇਲੇ ਦੀ ਕਿਸੇ ਨੇ ਵੀਡੀਓ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਮਰਾਨ ਕਹਿੰਦੇ ਹਨ, "ਅੱਛਾ ਸਾਡਾ ਉਹ ਸਿੱਧੂ ਕਿੱਥੇ ਹੈ? ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ।" ਇਸ ਵੀਡੀਓ ਨੂੰ ਲਾਈਕਸ ਦੀ ਝੜੀ ਲੱਗ ਗਈ ਹੈ। ਵੇਖੋ ਵੀਡੀਓ-