Alex Hales Has Announced His Retirement: ਇੰਗਲੈਂਡ ਦੇ ਸਟਾਰ ਓਪਨਰ ਏਲੇਕਸ ਹੇਲਸ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। 34 ਸਾਲ ਦੀ ਉਮਰ 'ਚ ਏਲੇਕਸ ਹੇਲਸ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਏਲੇਕਸ ਹੇਲਸ ਦਾ ਅੰਤਰਰਾਸ਼ਟਰੀ ਕਰੀਅਰ ਬਹੁਤ ਲੰਬਾ ਨਹੀਂ ਰਿਹਾ। ਪਰ ਹੇਲਸ ਪਿਛਲੇ ਇੱਕ ਸਾਲ ਤੋਂ ਟੀ-20 ਫਾਰਮੈਟ ਵਿੱਚ ਇੰਗਲੈਂਡ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਰਹੇ ਹਨ।
ਏਲੇਕਸ ਹੇਲਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਦਿੱਤੀ। ਇੰਸਟਾਗ੍ਰਾਮ 'ਤੇ ਕੀਤੀ ਇਕ ਪੋਸਟ 'ਚ ਹੇਲਸ ਨੇ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਦੇਸ਼ ਲਈ ਤਿੰਨੋਂ ਫਾਰਮੈਟਾਂ ਵਿੱਚ 156 ਮੈਚ ਖੇਡੇ।
ਇਹ ਵੀ ਪੜ੍ਹੋ: Virat Kohli: ਸਪੈਸ਼ਲ ਚਾਰਟਰਡ ਫਲਾਈਟ ਤੋਂ ਭਾਰਤ ਪਰਤੇ ਵਿਰਾਟ ਕੋਹਲੀ, ਜਹਾਜ਼ ਦੇ ਕਪਤਾਨ ਨੇ ਸ਼ੇਅਰ ਕੀਤੀ ਦਿਲ ਜਿੱਤਣ ਵਾਲੀ ਪੋਸਟ
ਹੇਲਸ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ ਕਿ ਇਸ ਦੌਰਾਨ ਮੈਂ ਕੁਝ ਅਜਿਹੀਆਂ ਯਾਦਾਂ ਅਤੇ ਦੋਸਤ ਬਣਾਏ ਹਨ ਜੋ ਜ਼ਿੰਦਗੀ ਭਰ ਮੇਰੇ ਨਾਲ ਰਹਿਣਗੇ। ਹੁਣ ਮੈਨੂੰ ਲੱਗਦਾ ਹੈ ਕਿ ਇੱਥੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ ਅਤੇ ਇਸ ਲਈ ਮੈਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਲਈ ਅਹਿਮ ਨਿਭਾਈ ਸੀ ਭੂਮਿਕਾ
ਸਾਲ 2022 ਵਿੱਚ ਆਸਟਰੇਲੀਆ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਏਲੇਕਸ ਹੇਲਸ ਨੇ ਇੰਗਲੈਂਡ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸ ਨੇ ਇੰਗਲੈਂਡ ਟੀਮ ਲਈ 11 ਟੈਸਟ, 70 ਵਨਡੇ ਅਤੇ 75 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਹੇਲਸ ਦੇ ਨਾਂ 573 ਅਤੇ 5 ਅਰਧ ਸੈਂਕੜੇ ਵਾਲੀਆਂ ਪਾਰੀਆਂ ਦਰਜ ਹਨ। ਇਸ ਦੇ ਨਾਲ ਹੀ ਵਨਡੇ 'ਚ 2419 ਦੌੜਾਂ ਦੇ ਨਾਲ 6 ਸੈਂਕੜੇ ਅਤੇ 14 ਅਰਧ ਸੈਂਕੜੇ ਵਾਲੀਆਂ ਪਾਰੀਆਂ ਹਨ। ਹੇਲਸ ਨੇ ਟੀ-20 ਇੰਟਰਨੈਸ਼ਨਲ 'ਚ 2074 ਦੌੜਾਂ ਦੇ ਨਾਲ 1 ਸੈਂਕੜਾ ਅਤੇ 12 ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Tamim Iqbal: ਰਿਟਾਇਰਮੈਂਟ ਤੋਂ ਆਏ ਵਾਪਸ, ਕਪਤਾਨੀ ਛੱਡੀ, ਹੁਣ ਏਸ਼ੀਆ ਕੱਪ ਤੋਂ ਪਹਿਲਾਂ ਇਸ ਖਿਡਾਰੀ ਨੇ ਲਿਆ ਆਪਣਾ ਨਾਮ ਵਾਪਸ