Gautam Gabhir On Arshdeep Singh No Ball Problem: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਰਫ਼ਤਾਰ 'ਚ ਵਿਭਿੰਨਤਾ ਤੋਂ ਇਲਾਵਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਈ ਆਪਣੀ ਨੋ-ਬਾਲ ਗੇਂਦਬਾਜ਼ੀ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਜ਼ਰੂਰੀ ਹੈ।


ਅਰਸ਼ਦੀਪ ਨੇ ਜੁਲਾਈ 2022 'ਚ ਇੰਗਲੈਂਡ ਦੇ ਖ਼ਿਲਾਫ਼ ਆਪਣਾ ਟੀ-20 ਡੈਬਿਊ ਕੀਤਾ ਸੀ। ਅਰਸ਼ਦੀਪ ਸਿੰਘ ਨੇ ਆਪਣੇ ਛੋਟੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ 15 ਨੋ-ਬਾਲ ਸੁੱਟੀਆਂ ਹਨ। ਉਨ੍ਹਾਂ ਦੇ ਨਾਂਅ ਟੀ-20 'ਚ ਸਭ ਤੋਂ ਜ਼ਿਆਦਾ ਨੋ ਗੇਂਦ ਸੁੱਟਣ ਦਾ ਰਿਕਾਰਡ ਹੈ।


ਅਰਸ਼ਦੀਪ ਨੇ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ 'ਚ ਭਾਰਤ ਲਈ 10 ਵਿਕਟਾਂ ਲਈਆਂ ਅਤੇ ਜਸਪ੍ਰੀਤ ਬੁਮਰਾਹ ਦੀ ਗ਼ੈਰ-ਮੌਜੂਦਗੀ 'ਚ ਆਪਣੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਨ੍ਹਾਂ ਨੇ ਆਈਸੀਸੀ ਉਭਰਦੇ 'ਮਰਦ ਕ੍ਰਿਕਟਰ ਆਫ਼ ਦਿ ਈਅਰ ਐਵਾਰਡ' ਲਈ ਨਾਮਜ਼ਦਗੀ ਵੀ ਹਾਸਲ ਕੀਤੀ। ਹਾਲਾਂਕਿ ਟੀ-20 ਵਿਸ਼ਵ ਕੱਪ ਦੇ ਖ਼ਤਮ ਹੋਣ ਤੋਂ ਬਾਅਦ ਅਰਸ਼ਦੀਪ ਟੀ-20 'ਚ 10.24 ਦੀ ਇਕਾਨਮੀ ਰੇਟ ਨਾਲ ਦੌੜਾਂ ਲੁਟਾ ਰਹੇ ਹਨ।


ਗੌਤਮ ਗੰਭੀਰ ਨੇ ਕਿਹਾ, "ਤੁਸੀਂ ਆਪਣੀ ਗੇਂਦਬਾਜ਼ੀ 'ਚ ਕੁਝ ਨਵਾਂ ਕਰਨ ਬਾਰੇ ਸੋਚਦੇ ਹੋ। ਭਾਵੇਂ ਇਹ ਹੌਲੀ ਬਾਊਂਸਰ ਹੋਵੇ ਜਾਂ ਹੌਲੀ ਗੇਂਦਬਾਜ਼ੀ। ਕਿਸੇ ਵੀ ਕਿਸਮ ਦੀ ਵਿਭਿੰਨਤਾ। ਬਦਕਿਸਮਤੀ ਨਾਲ ਉਸ ਕੋਲ ਅਸਲ 'ਚ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਰਫ਼ਤਾਰ ਨਹੀਂ ਹੈ। ਇਸ ਲਈ ਕੁਝ ਵਿਭਿੰਨਤਾ ਲਿਆਉਣੀ ਹੋਵੇਗੀ।"


ਗੰਭੀਰ ਨੇ ਸਟਾਰ ਸਪੋਰਟਸ ਨੂੰ ਕਿਹਾ, "ਉਹ ਉਮਰਾਨ ਮਲਿਕ ਨਹੀਂ ਹੈ, ਉਹ ਮੁਹੰਮਦ ਸਿਰਾਜ ਨਹੀਂ ਹੈ। ਇਸ ਲਈ ਇਕ ਚੀਜ਼ ਜੋ ਉਨ੍ਹਾਂ ਨੂੰ ਕਰਨ ਦੀ ਜ਼ਰੂਰਤ ਹੈ ਉਹ ਸ਼ਾਇਦ ਉਨ੍ਹਾਂ ਦੀ ਨੋ ਬਾਲ ਵਾਲੀ ਸਮੱਸਿਆ ਨੂੰ ਠੀਕ ਕਰਨਾ ਹੈ।"


ਅਰਸ਼ਦੀਪ ਨੇ ਇਸ ਮਹੀਨੇ ਦੇ ਸ਼ੁਰੂ 'ਚ ਪੁਣੇ ਵਿੱਚ ਸ੍ਰੀਲੰਕਾ ਦੇ ਖ਼ਿਲਾਫ਼ ਦੂਜੇ ਟੀ-20 'ਚ ਪੰਜ ਨੋ-ਬਾਲ ਕੀਤੀਆਂ, ਜੋ ਕਿਸੇ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਹਨ। ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਟੀ-20 ਵਿੱਚ ਅਰਸ਼ਦੀਪ ਨੇ ਆਪਣੇ ਆਖਰੀ ਓਵਰ 'ਚ ਨੋ-ਬਾਲ ਸਮੇਤ 27 ਦੌੜਾਂ ਦਿੱਤੀਆਂ, ਜੋ ਆਖਿਰਕਾਰ ਭਾਰਤ ਹਾਰ ਗਿਆ।


ਪਰ ਲਖਨਊ 'ਚ ਗੇਂਦਬਾਜ਼ਾਂ ਦੀ ਮਦਦ ਵਾਲੀ ਪਿੱਚ 'ਤੇ ਭਾਰਤ ਦੀ 6 ਵਿਕਟਾਂ ਦੀ ਜਿੱਤ 'ਚ 2/7 ਲੈ ਕੇ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਨੋ-ਬਾਲ ਨਹੀਂ ਸੁੱਟ ਸਕਦੇ। ਇਹ ਬਿਲਕੁਲ ਅਸਵੀਕਾਰਨਯੋਗ ਹੈ। ਖ਼ਾਸ ਤੌਰ 'ਤੇ ਇਸ ਨਾਲ ਟੀਮ ਨੂੰ ਬਹੁਤ ਨੁਕਸਾਨ ਹੁੰਦਾ ਹੈ।"