Cricket Records: ਏਸ਼ੀਆ ਕੱਪ 2022 'ਚ ਹਾਂਗਕਾਂਗ (PAK vs HONG 2022) ਦੀ ਟੀਮ ਨੇ ਪਾਕਿਸਤਾਨ ਖ਼ਿਲਾਫ਼ ਸ਼ਰਮਨਾਕ ਰਿਕਾਰਡ ਬਣਾਇਆ ਹੈ। ਪਾਕਿਸਤਾਨ ਦੇ 20 ਓਵਰਾਂ 'ਚ 193 ਦੌੜਾਂ ਦੇ ਜਵਾਬ 'ਚ ਹਾਂਗਕਾਂਗ ਦੀ ਟੀਮ ਸਿਰਫ 38 ਦੌੜਾਂ 'ਤੇ ਹੀ ਸਿਮਟ ਗਈ। ਇਹ ਪਾਕਿਸਤਾਨ ਦੇ ਖ਼ਿਲਾਫ਼ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਖ਼ਿਲਾਫ਼ ਸਿਰਫ 60 ਦੌੜਾਂ 'ਤੇ ਸਿਮਟ ਗਈ ਸੀ, ਇਹ ਮੈਚ ਕਰਾਚੀ 'ਚ ਖੇਡਿਆ ਗਿਆ ਸੀ।


ਪਾਕਿਸਤਾਨ ਖਿਲਾਫ਼ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ


ਇਸ ਦੇ ਨਾਲ ਹੀ ਨਿਊਜ਼ੀਲੈਂਡ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਦਰਅਸਲ ਸਾਲ 2010 'ਚ ਪਾਕਿਸਤਾਨ ਖ਼ਿਲਾਫ਼ ਹੋਏ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਸਿਰਫ 80 ਦੌੜਾਂ 'ਤੇ ਹੀ ਸਿਮਟ ਗਈ ਸੀ। ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਮੈਚ ਕ੍ਰਾਈਸਟਚਰਚ 'ਚ ਖੇਡਿਆ ਗਿਆ। ਉਥੇ ਹੀ ਸਕਾਟਲੈਂਡ ਦੀ ਟੀਮ ਪਾਕਿਸਤਾਨ ਖ਼ਿਲਾਫ਼ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਘੱਟ ਦੌੜਾਂ ਬਣਾਉਣ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਹੈ। ਸਕਾਟਲੈਂਡ ਦੀ ਟੀਮ ਸਾਲ 2018 'ਚ ਪਾਕਿਸਤਾਨ ਖਿਲਾਫ 82 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਇਹ ਮੈਚ ਸਕਾਟਲੈਂਡ ਦੇ ਐਡਿਨਬਰਗ ਵਿੱਚ ਖੇਡਿਆ ਗਿਆ।


ਪਾਕਿਸਤਾਨ ਨੇ ਹਾਂਗਕਾਂਗ ਨੂੰ 155 ਦੌੜਾਂ ਨਾਲ ਹਰਾਇਆ



ਏਸ਼ੀਆ ਕੱਪ 2022 'ਚ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗਕਾਂਗ ਦੀ ਟੀਮ 10.4 ਓਵਰਾਂ 'ਚ ਸਿਰਫ 38 ਦੌੜਾਂ 'ਤੇ ਹੀ ਸਿਮਟ ਗਈ। ਟੀਮ ਲਈ ਕਪਤਾਨ ਨਿਜਕਤ ਖਾਨ ਅਤੇ ਯਾਸਿਮ ਮੁਰਤਜ਼ਾ ਓਪਨਿੰਗ ਕਰਨ ਆਏ। ਨਿਜਕਤ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਮੁਰਤਜ਼ਾ ਨੇ 2 ਦੌੜਾਂ ਬਣਾਈਆਂ। ਬਾਬਰ ਹਯਾਤ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਜ਼ੀਰੋ 'ਤੇ ਪੈਵੇਲੀਅਨ ਪਰਤ ਗਏ। ਕਿੰਚਿਤ ਸ਼ਾਹ ਨੇ 10 ਗੇਂਦਾਂ ਵਿੱਚ 6 ਦੌੜਾਂ ਬਣਾਈਆਂ। ਏਜਾਜ਼ ਖਾਨ 1 ਰਨ ਅਤੇ ਸਕਾਟ ਮੈਕੇਨੀ 4 ਰਨ ਬਣਾਕੇ ਆਊਟ ਹੋਏ। ਇਸੇ ਤਰ੍ਹਾਂ ਪੂਰੀ ਟੀਮ ਆਲ ਆਊਟ ਹੋ ਗਈ। ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 2.4 ਓਵਰਾਂ 'ਚ ਸਿਰਫ 8 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਮੁਹੰਮਦ ਨਵਾਜ਼ ਨੇ 2 ਓਵਰਾਂ 'ਚ 5 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਸੀਮ ਸ਼ਾਹ ਨੇ 2 ਓਵਰਾਂ 'ਚ 7 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸ਼ਾਹਨਵਾਜ਼ ਦਹਾਨੀ ਨੇ 2 ਓਵਰਾਂ 'ਚ 7 ਦੌੜਾਂ ਦੇ ਕੇ ਇਕ ਵਿਕਟ ਲਈ।