IND vs SL, Asia Cup 2023 Final: ਭਾਰਤ ਅਤੇ ਸ਼੍ਰੀਲੰਕਾ ਨੇ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਦੋਵਾਂ ਵਿਚਾਲੇ ਖਿਤਾਬੀ ਮੁਕਾਬਲਾ ਐਤਵਾਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਹੋਵੇਗਾ। ਭਾਰਤੀ ਟੀਮ ਇਸ ਮੈਚ 'ਚ ਕਈ ਬਦਲਾਅ ਦੇ ਨਾਲ ਉਤਰ ਸਕਦੀ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ 'ਚ ਭਾਰਤ ਨੇ ਪਲੇਇੰਗ ਇਲੈਵਨ 'ਚ ਵੱਡੇ ਬਦਲਾਅ ਕੀਤੇ ਸਨ। ਟੀਮ ਦੇ ਕਈ ਖਿਡਾਰੀਆਂ ਨੂੰ ਫਾਈਨਲ ਤੋਂ ਪਹਿਲਾਂ ਆਰਾਮ ਦਿੱਤਾ ਗਿਆ ਸੀ।


ਜਿਹੜੇ ਖਿਡਾਰੀਆਂ ਨੂੰ ਫਾਈਨਲ ਲਈ ਆਰਾਮ ਦਿੱਤਾ ਗਿਆ ਸੀ, ਉਨ੍ਹਾਂ ਦੀ ਵਾਪਸੀ ਤੈਅ ਹੈ। ਇਨ੍ਹਾਂ ਖਿਡਾਰੀਆਂ ਵਿੱਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਹਾਰਦਿਕ ਪੰਡਯਾ ਵਰਗੇ ਸਟਾਰ ਖਿਡਾਰੀ ਸ਼ਾਮਲ ਸਨ। ਇਹ ਲਗਭਗ ਤੈਅ ਹੈ ਕਿ ਸਾਰੇ ਖਿਡਾਰੀਆਂ ਨੂੰ ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ਲਈ ਪਲੇਇੰਗ ਇਲੈਵਨ 'ਚ ਵਾਪਸ ਲਿਆ ਜਾਵੇਗਾ।


ਅਜਿਹੀ ਹੋ ਸਕਦੀ ਹੈ ਪਲੇਇੰਗ ਇਲੈਵਨ


ਸ਼ੁਭਮਨ ਗਿੱਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਵਿੱਚ ਯਕੀਨੀ ਤੌਰ ‘ਤੇ ਨਜ਼ਰ ਆਉਣਗੇ। ਦੋਵੇਂ ਬੱਲੇਬਾਜ਼ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਦਾ ਵੀ ਤੀਜੇ ਨੰਬਰ 'ਤੇ ਖੇਡਣਾ ਤੈਅ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਟੀਮ ਦੇ ਟਾਪ ਆਰਡਰ ਵਿੱਚ ਕਪਤਾਨ ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਦੀ ਮੌਜੂਦਗੀ ਯਕੀਨੀ ਹੈ।


ਉਥੇ ਹੀ ਮੁੱਖ ਵਿਕਟਕੀਪਰ ਦੇ ਤੌਰ 'ਤੇ ਟੀਮ 'ਚ ਸ਼ਾਮਲ ਹੋਏ ਕੇਐੱਲ ਰਾਹੁਲ ਚੌਥੇ ਨੰਬਰ 'ਤੇ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਖੱਬੇ ਹੱਥ ਦੇ ਈਸ਼ਾਨ ਕਿਸ਼ਨ ਪੰਜਵੇਂ ਨੰਬਰ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਈਸ਼ਾਨ ਹੁਣ ਤੱਕ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਹ ਲਗਭਗ ਤੈਅ ਹੈ ਕਿ ਹਰਫਨਮੌਲਾ ਹਾਰਦਿਕ ਪੰਡਯਾ ਛੇਵੇਂ ਨੰਬਰ 'ਤੇ ਅਤੇ ਰਵਿੰਦਰ ਜਡੇਜਾ ਸੱਤਵੇਂ ਨੰਬਰ 'ਤੇ ਖੇਡਣਗੇ।


ਇਹ ਵੀ ਪੜ੍ਹੋ: Asia Cup 2023: ਭਾਰਤ-ਬੰਗਲਾਦੇਸ਼ ਮੈਚ 'ਚ ਇਨ੍ਹਾਂ ਗੇਂਦਬਾਜ਼ਾਂ ਨੇ ਲਏ ਹਨ ਸਭ ਤੋਂ ਜ਼ਿਆਦਾ ਵਿਕਟ, ਟੌਪ 5 'ਚ ਮਹਿਜ਼ ਇੱਕ ਭਾਰਤੀ


ਇਦਾਂ ਦਾ ਹੋ ਸਕਦਾ ਗੇਂਦਬਾਜ਼ੀ ਵਿਭਾਗ


ਗੇਂਦਬਾਜ਼ੀ ਵਿਭਾਗ ਅੱਠਵੇਂ ਨੰਬਰ ਤੋਂ ਸ਼ੁਰੂ ਹੋਵੇਗਾ। ਸਪਿੰਨਰ ਕੁਲਦੀਪ ਯਾਦਵ ਦਾ ਅੱਠਵੇਂ ਨੰਬਰ 'ਤੇ ਖੇਡਣਾ ਤੈਅ ਹੈ। ਟੀਮ ਦੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ​​ਕਰਨ ਲਈ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਵੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸ਼ਾਰਦੁਲ ਹੇਠਲੇ ਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਕਰਕੇ ਟੀਮ ਲਈ ਅਹਿਮ ਦੌੜਾਂ ਜੋੜਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦਾ ਖੇਡਣਾ ਲਗਭਗ ਤੈਅ ਹੈ।


ਸ਼੍ਰੀਲੰਕਾ ਦੇ ਖਿਲਾਫ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ


ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।


ਇਹ ਵੀ ਪੜ੍ਹੋ: Asia Cup 2023 Final: 8 ਵਾਰ ਭਾਰਤ-ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਖਿਤਾਬੀ ਮੁਕਾਬਲਾ, ਜਾਣੋ ਕਿਸ ਨੇ ਕਿੰਨੀ ਵਾਰ ਜਿੱਤਿਆ ਮੈਚ