IND Vs SL Final, Match Highlights: ਏਸ਼ੀਆ ਕੱਪ 2023 ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਆਸਾਨੀ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਰਿਕਾਰਡ ਅੱਠਵੀਂ ਵਾਰ ਏਸ਼ੀਆ ਕੱਪ ਦੀ ਟਰਾਫੀ ਜਿੱਤੀ ਹੈ। ਫਾਈਨਲ ਮੈਚ 'ਚ ਸ਼੍ਰੀਲੰਕਾ ਦੀ ਟੀਮ ਸਿਰਫ 50 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਭਾਰਤੀ ਟੀਮ ਨੇ ਸਿਰਫ਼ 6.1 ਓਵਰਾਂ ਵਿੱਚ ਹੀ ਆਸਾਨੀ ਨਾਲ ਟੀਚੇ ਹਾਸਲ ਕਰ ਲਿਆ।


ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ ਫਾਈਨਲ ਮੈਚ 'ਚ ਟੀਮ ਇੰਡੀਆ ਨੂੰ ਸਿਰਫ 51 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਇਸ ਮਾਮੂਲੀ ਟੀਚੇ ਨੂੰ ਬਿਨਾਂ ਕੋਈ ਵਿਕਟ ਗਵਾਏ ਸਿਰਫ਼ 37 ਗੇਂਦਾਂ ਵਿੱਚ ਹਾਸਲ ਕਰ ਲਿਆ। ਸ਼ੁਭਮਨ ਗਿੱਲ 19 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਈਸ਼ਾਨ ਕਿਸ਼ਨ 18 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਨਾਬਾਦ ਪਰਤੇ। ਗਿੱਲ ਨੇ 6 ਚੌਕੇ ਜਦਕਿ ਈਸ਼ਾਨ ਨੇ ਤਿੰਨ ਚੌਕੇ ਲਾਏ।


ਇਹ ਵੀ ਪੜ੍ਹੋ: Axar Patel: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਆਸਟ੍ਰੇਲੀਆ ਤੋਂ ਖਿਲਾਫ ਸੀਰੀਜ਼ ਤੋਂ ਬਾਹਰ ਹੋ ਸਕਦੇ ਅਕਸ਼ਰ ਪਟੇਲ, ਜਾਣੋ ਵਜ੍ਹਾ


ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਸਿਰਫ 15.2 ਓਵਰਾਂ 'ਚ 50 ਦੌੜਾਂ 'ਤੇ ਹੀ ਆਲਆਊਟ ਹੋ ਗਈ। ਇਹ ਭਾਰਤ ਦੇ ਖਿਲਾਫ ਕਿਸੇ ਵੀ ਵਿਰੋਧੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ।


ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾ ਦੇ 9 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਸਿਰਫ਼ ਕੁਸਲ ਮੈਂਡਿਸ (17) ਅਤੇ ਦੁਸ਼ਨ ਹੇਮੰਥਾ (13) ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਜਦੋਂ ਕਿ ਪਥੁਮ ਨਿਸਾਂਕਾ 02, ਕੁਸਲ ਪਰੇਰਾ 00, ਸਦਿਰਾ ਸਮਰਾਵਿਕਰਮਾ 00, ਚਰਿਥ ਅਸਾਲੰਕਾ 00, ਧਨੰਜੇ ਡੀ ਸਿਲਵਾ 04, ਦਾਸੁਨ ਸ਼ਨਾਕਾ 00, ਦੁਨੀਥ ਵੇਲਾਲੇਜ 08 ਅਤੇ ਪ੍ਰਮੋਦ ਮਧੂਸ਼ਨ 01 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।


ਫਾਈਨਲ ਮੈਚ ਵਿੱਚ ਸ੍ਰੀਲੰਕਾ ਦੇ ਬੱਲੇਬਾਜ਼ ਸਿਰਾਜ ਦੇ ਸਾਹਮਣੇ ਬੇਵੱਸ ਨਜ਼ਰ ਆਏ। ਦਿਲਚਸਪ ਗੱਲ ਇਹ ਸੀ ਕਿ ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਤੇਜ਼ ਗੇਂਦਬਾਜ਼ਾਂ ਨੇ ਸਾਰੀਆਂ 10 ਵਿਕਟਾਂ ਲਈਆਂ। ਭਾਰਤ ਲਈ ਮੁਹੰਮਦ ਸਿਰਾਜ ਨੇ 6, ਹਾਰਦਿਕ ਪੰਡਯਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ।


ਇਹ ਵੀ ਪੜ੍ਹੋ: Mohammed Siraj: ਸਿਰਾਜ ਨੇ ਸ਼੍ਰੀਲੰਕਾ ਖ਼ਿਲਾਫ਼ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ ਅਜਿਹਾ