Mohammed Siraj 5 Wickets Against Sri Lanka: ਕੋਲੰਬੋ ਵਿੱਚ ਮੀਆਂ ਮੈਜਿਕ ਨੇ ਕਮਾਲ ਕਰ ਦਿੱਤਾ ਹੈ। 2023 ਏਸ਼ੀਆ ਕੱਪ ਦੇ ਫਾਈਨਲ ਮੈਚ 'ਚ ਮੁਹੰਮਦ ਸਿਰਾਜ ਸ਼੍ਰੀਲੰਕਾਈ ਟੀਮ ਲਈ ਆਫਤ ਬਣ ਗਏ। ਸਿਰਾਜ ਨੇ ਸਿਰਫ 16 ਗੇਂਦਾਂ 'ਤੇ ਪੰਜ ਵਿਕਟਾਂ ਲਈਆਂ। ਉਨ੍ਹਾਂ ਨੇ ਸਿਰਫ਼ ਇੱਕ ਓਵਰ ਵਿੱਚ ਚਾਰ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।


ਸਿਰਾਜ ਨੇ ਸ਼੍ਰੀਲੰਕਾ ਖਿਲਾਫ ਮਚਾਇਆ ਤਹਿਲਕਾ


ਖ਼ਿਤਾਬੀ ਮੈਚ ਵਿੱਚ ਸਿਰਾਜ ਨੇ ਸਿਰਫ਼ 16 ਗੇਂਦਾਂ ਵਿੱਚ ਪੰਜ ਵਿਕਟਾਂ ਲਈਆਂ। ਸਿਰਾਜ ਨੇ ਵਨਡੇ ਕ੍ਰਿਕਟ 'ਚ ਪਹਿਲੀ ਵਾਰ ਇਹ ਕਾਰਨਾਮਾ ਕੀਤਾ ਹੈ। ਸਿਰਾਜ ਨੇ ਪਥੁਮ ਨਿਸਾਂਕਾ, ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ ਅਤੇ ਦਾਸੁਨ ਸ਼ਨਾਕਾ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।


ਇਹ ਵੀ ਪੜ੍ਹੋ: Axar Patel: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਆਸਟ੍ਰੇਲੀਆ ਤੋਂ ਖਿਲਾਫ ਸੀਰੀਜ਼ ਤੋਂ ਬਾਹਰ ਹੋ ਸਕਦੇ ਅਕਸ਼ਰ ਪਟੇਲ, ਜਾਣੋ ਵਜ੍ਹਾ


ਇੱਕ ਓਵਰ ਵਿੱਚ ਚਾਰ ਵਿਕੇਟ ਲੈਣ ਵਾਲੇ ਪਹਿਲੇ ਭਾਰਤੀ ਬਣੇ ਸਿਰਾਜ


ਸਿਰਾਜ ਨੇ ਸ਼੍ਰੀਲੰਕਾ ਖਿਲਾਫ ਇੱਕ ਓਵਰ ਵਿੱਚ ਚਾਰ ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਉਹ ਵਨਡੇ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਚਾਰ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਜਿਹਾ ਕਰਨ ਵਾਲੇ ਉਹ ਦੁਨੀਆ ਦਾ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਮਹਾਨ ਗੇਂਦਬਾਜ਼ ਲਸਿਥ ਮਲਿੰਗਾ ਵਨਡੇ 'ਚ ਇਕ ਓਵਰ 'ਚ ਚਾਰ ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁੱਕੇ ਹਨ।


ਇਹ ਵੀ ਪੜ੍ਹੋ: IND vs SL Colombo Weather Forecast: ਕੀ ਭਾਰਤ-ਸ਼੍ਰੀਲੰਕਾ ਫਾਈਨਲ 'ਚ ਮੀਂਹ ਬਣੇਗਾ ਅੜਿੱਕਾ? ਜਾਣੋ ਕੋਲੰਬੋ ਦਾ ਮੌਸਮ