Gautam Gambhir On Rohit Sharma: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਏਸ਼ੀਆ ਕੱਪ 2023 'ਚ ਸ਼੍ਰੀਲੰਕਾ ਖਿਲਾਫ ਸੁਪਰ-4 ਮੈਚ 'ਚ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਰੋਹਿਤ ਨੇ ਵਨਡੇ ਵਿੱਚ 10,000 ਦੌੜਾਂ ਦਾ ਅੰਕੜਾ ਵੀ ਪਾਰ ਕੀਤਾ ਅਤੇ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਖਿਡਾਰੀ ਬਣ ਗਏ। ਸਾਬਕਾ ਭਾਰਤੀ ਖਿਡਾਰੀ ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਦੀ ਇਸ ਉਪਲਬਧੀ 'ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਅਤੇ ਇਸ ਦਾ ਕ੍ਰੈਡਿਟ ਮਹਿੰਦਰ ਸਿੰਘ ਧੋਨੀ ਨੂੰ ਦਿੱਤਾ ਹੈ।


ਰੋਹਿਤ ਦਾ ਸ਼ੁਰੂਆਤੀ ਅੰਤਰਰਾਸ਼ਟਰੀ ਕਰੀਅਰ ਕਾਫੀ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਅਜਿਹੇ 'ਚ ਉਨ੍ਹਾਂ ਨੂੰ ਵੀ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਰੋਹਿਤ ਭਾਰਤ ਲਈ ਆਪਣੀਆਂ ਸ਼ੁਰੂਆਤੀ 2000 ਵਨਡੇ ਦੌੜਾਂ ਪੂਰੀਆਂ ਕਰਨ ਵਾਲਾ ਚੌਥੇ ਸਭ ਤੋਂ ਸਲੋ ਬੱਲੇਬਾਜ਼ ਸਨ। ਹਾਲਾਂਕਿ, ਸਾਲ 2013 ਦੀ ਚੈਂਪੀਅਨਸ ਟਰਾਫੀ ਰੋਹਿਤ ਦੇ ਕਰੀਅਰ ਲਈ ਸਭ ਤੋਂ ਵੱਡੀ ਤਬਦੀਲੀ ਸਾਬਤ ਹੋਈ, ਉਨ੍ਹਾਂ ਨੂੰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਓਪਨਿੰਗ ਬੱਲੇਬਾਜ਼ ਵਜੋਂ ਖੇਡਣ ਦਾ ਮੌਕਾ ਮਿਲਿਆ।


ਇਹ ਵੀ ਪੜ੍ਹੋ: IND vs SL: ਭਾਰਤ ਖਿਲਾਫ ਆ ਰਹੀਆਂ Calls 'ਤੇ ਬੁਰੀ ਤਰ੍ਹਾਂ ਭੜਕੇ ਸ਼ੋਏਬ ਅਖਤਰ, ਇੰਝ ਸੁਣਾਈਆਂ ਕਰਾਰੀਆਂ ਗੱਲਾਂ


ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਰੋਹਿਤ ਨੇ ਇਸ ਮੌਕੇ ਨੂੰ ਸਾਂਭਿਆ ਅਤੇ ਟੀਮ 'ਚ ਆਪਣੀ ਜਗ੍ਹਾ ਪੂਰੀ ਤਰ੍ਹਾਂ ਪੱਕੀ ਕਰ ਲਈ। ਗੌਤਮ ਗੰਭੀਰ ਨੇ ਭਾਰਤ-ਸ਼੍ਰੀਲੰਕਾ ਮੈਚ ਦੌਰਾਨ ਸਟਾਰ ਸਪੋਰਟਸ 'ਤੇ ਕਿਹਾ ਕਿ ਅੱਜ ਅਸੀਂ ਜਿਸ ਰੋਹਿਤ ਸ਼ਰਮਾ ਨੂੰ ਦੇਖ ਰਹੇ ਹਾਂ, ਉਸ ਦਾ ਸਭ ਤੋਂ ਵੱਡਾ ਕ੍ਰੈਡਿਟ ਮਹਿੰਦਰ ਸਿੰਘ ਧੋਨੀ ਨੂੰ ਜਾਂਦਾ ਹੈ। ਰੋਹਿਤ ਜਦੋਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਧੋਨੀ ਦਾ ਕਾਫੀ ਸਮਰਥਨ ਮਿਲਿਆ ਅਤੇ ਹੁਣ ਉਹ ਇਸ ਨੂੰ ਸਹੀ ਸਾਬਤ ਕਰ ਰਹੇ ਹਨ।


ਏਸ਼ੀਆ ਕੱਪ 2023 ਵਿੱਚ ਰਿਹਾ ਰੋਹਿਤ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ


ਏਸ਼ੀਆ ਕੱਪ 2023 'ਚ ਰੋਹਿਤ ਸ਼ਰਮਾ ਹੁਣ ਤੱਕ ਕਪਤਾਨੀ ਅਤੇ ਬੱਲੇਬਾਜ਼ੀ ਦੋਵਾਂ ਮੋਰਚਿਆਂ 'ਤੇ ਸਾਰਿਆਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੇ ਹਨ। ਰੋਹਿਤ ਨੇ ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਖਿਲਾਫ ਅਰਧ ਸੈਂਕੜੇ ਖੇਡ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਏਸ਼ੀਆ ਕੱਪ 'ਚ ਹੁਣ ਤੱਕ ਰੋਹਿਤ ਨੇ 4 ਪਾਰੀਆਂ 'ਚ 64.67 ਦੀ ਔਸਤ ਨਾਲ 194 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 11 ਛੱਕੇ ਵੀ ਦੇਖਣ ਨੂੰ ਮਿਲੇ।


ਇਹ ਵੀ ਪੜ੍ਹੋ: KL Rahul: ਕੇਐਲ ਰਾਹੁਲ ਨੇ ਜਗਾਈ ਟੀਮ ਇੰਡੀਆ ਲਈ ਨਵੀਂ ਉਮੀਦ, ਅੰਕੜਿਆਂ 'ਚ ਕੋਹਲੀ ਨੂੰ ਵੀ ਮਾਤ