Asia Cup 2023, India vs Pakistan: ਜਦੋਂ ਤੋਂ ਬੀਸੀਸੀਆਈ ਨੇ 2023 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ, ਹਰ ਕਿਸੇ ਦੀਆਂ ਨਜ਼ਰਾਂ ਕੇਐਲ ਰਾਹੁਲ 'ਤੇ ਟਿਕੀਆਂ ਹੋਈਆਂ ਹਨ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਐਲ ਰਾਹੁਲ 2 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਨਹੀਂ ਖੇਡ ਸਕਣਗੇ। ਜੇਕਰ ਰਾਹੁਲ ਨਹੀਂ ਖੇਡਦੇ ਹਨ ਤਾਂ ਈਸ਼ਾਨ ਕਿਸ਼ਨ ਦਾ ਮੈਗਾ ਮੈਚ 'ਚ ਖੇਡਣਾ ਯਕੀਨੀ ਹੈ।


ਈਸ਼ਾਨ ਕਿਸ਼ਨ ਏਸ਼ੀਆ ਕੱਪ ਟੀਮ ਦੇ ਦੂਜੇ ਵਿਕਟਕੀਪਰ ਬੱਲੇਬਾਜ਼ ਹਨ। ਉਹ ਵੀ ਸ਼ਾਨਦਾਰ ਫਾਰਮ 'ਚ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ 'ਚ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ। ਕਿਸ਼ਨ ਕੋਲ ਸੁਨਹਿਰੀ ਮੌਕਾ ਹੈ। ਉਹ ਪਾਕਿਸਤਾਨ ਦੇ ਖਿਲਾਫ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦਾ ਹਿੱਸਾ ਹੋ ਸਕਦੇ ਹਨ।


ਇਹ ਵੀ ਪੜ੍ਹੋ: Asia Cup 2023: 'ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਕਾਬਲ ਨਹੀਂ...', ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਦਾਅਵਾ


ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪੁਸ਼ਟੀ ਕੀਤੀ ਹੈ ਕਿ ਆਈਪੀਐਲ 2023 ਸੀਜ਼ਨ ਦੌਰਾਨ LSG ਕਪਤਾਨ ਨੂੰ ਪੱਟ ਦੀ ਸੱਟ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਨਿਗਲ ਹੈ। ਹਾਲਾਂਕਿ ਰਾਹੁਲ ਨੇ ਰਿਹੈਬ ਦੌਰਾਨ ਆਪਣੇ ਅਭਿਆਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇੱਕ ਵੀਡੀਓ ਵਿੱਚ ਉਹ ਵਿਕਟਕੀਪਿੰਗ ਦਾ ਅਭਿਆਸ ਕਰਦੇ ਵੀ ਨਜ਼ਰ ਆਏ।


ਖਬਰਾਂ ਮੁਤਾਬਕ ਏਸ਼ੀਆ ਕੱਪ ਦੇ ਕੈਂਪ 'ਚ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਕੇਐੱਲ ਰਾਹੁਲ 'ਤੇ ਨਜ਼ਰ ਰੱਖ ਰਹੇ ਸਨ। ਹਾਲਾਂਕਿ ਟੀਮ ਦੀ ਘੋਸ਼ਣਾ ਦੇ ਸਮੇਂ ਅਜੀਤ ਅਗਰਕਰ ਨੇ ਸਪੱਸ਼ਟ ਕੀਤਾ ਸੀ ਕਿ ਕੇਐੱਲ ਰਾਹੁਲ ਏਸ਼ੀਆ ਕੱਪ ਦੇ ਸ਼ੁਰੂਆਤੀ ਮੈਚ ਤੋਂ ਖੁੰਝ ਸਕਦੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਈਸ਼ਾਨ ਕਿਸ਼ਨ ਪਾਕਿਸਤਾਨ ਖਿਲਾਫ ਖੇਡਣਗੇ।


ਵੈਸਟਇੰਡੀਜ਼ ਦੇ ਖਿਲਾਫ ਕਿਸ਼ਨ ਨੇ ਕੀਤੀ ਸੀ ਓਪਨਿੰਗ


ਜ਼ਿਕਰਯੋਗ ਹੈ ਕਿ ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ 'ਚ ਓਪਨਿੰਗ ਕੀਤੀ ਸੀ ਪਰ ਜੇਕਰ ਉਨ੍ਹਾਂ ਨੂੰ ਪਾਕਿਸਤਾਨ ਖਿਲਾਫ ਪਲੇਇੰਗ ਇਲੈਵਨ 'ਚ ਰੱਖਿਆ ਜਾਂਦਾ ਹੈ ਤਾਂ ਉਹ ਮੱਧਕ੍ਰਮ 'ਚ ਬੱਲੇਬਾਜ਼ੀ ਕਰਨਗੇ। ਕਿਸ਼ਨ ਦੇ ਵਨਡੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 17 ਮੈਚਾਂ 'ਚ 46.27 ਦੀ ਔਸਤ ਨਾਲ 694 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਹਨ। ਉਸ ਨੇ ਵਨਡੇ 'ਚ ਦੋਹਰਾ ਸੈਂਕੜਾ ਵੀ ਲਗਾਇਆ ਹੈ।


ਇਹ ਵੀ ਪੜ੍ਹੋ: World Cup 2023: ਸੌਰਵ ਗਾਂਗੁਲੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤ ਦੀ 15 ਮੈਂਬਰੀ ਟੀਮ, ਇਨ੍ਹਾਂ ਦੋ ਖਿਡਾਰੀਆਂ ਨੂੰ ਕੀਤਾ ਬਾਹਰ