Asia Cup 2023: ਸ਼੍ਰੀਲੰਕਾ ਅਤੇ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਗਰੁੱਪ ਸਟੇਜ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 2 ਸਤੰਬਰ ਨੂੰ ਦੇਖਣ ਨੂੰ ਮਿਲੇਗਾ।


ਏਸ਼ੀਆ ਕੱਪ ਦੀ ਸ਼ੁਰੂਆਤ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਇਹ ਮੈਚ 30 ਅਗਸਤ ਨੂੰ ਪਾਕਿਸਤਾਨ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ 'ਚ ਭਾਰਤ ਦੀ ਮੁਹਿੰਮ 2 ਸਤੰਬਰ ਤੋਂ ਸ਼ੁਰੂ ਹੋਵੇਗੀ। ਭਾਰਤ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਮੁਕਾਬਲਾ ਕਰੇਗਾ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਇਹ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: Rahul Dravid: ਵਰਲਡ ਕੱਪ ਤੋਂ ਬਾਅਦ ਟੀਮ ਇੰਡੀਆ ਨੂੰ ਮਿਲੇਗਾ ਨਵਾਂ ਕੋਚ, ਰਾਹੁਲ ਦਰਾਵਿੜ ਇਸ ਵਜ੍ਹਾ ਨਾਲ ਛੱਡਾਂਗੇ ਅਹੁਦਾ


ਏਸ਼ੀਆ ਕੱਪ 2023 ਦਾ ਪੂਰਾ ਸ਼ਡਿਊਲ


30 ਅਗਸਤ - ਪਾਕਿਸਤਾਨ ਬਨਾਮ ਨੇਪਾਲ - ਮੁਲਤਾਨ


31 ਅਗਸਤ - ਬੰਗਲਾਦੇਸ਼ ਬਨਾਮ ਸ੍ਰੀਲੰਕਾ - ਕੈਂਡੀ


2 ਸਤੰਬਰ - ਭਾਰਤ ਬਨਾਮ ਪਾਕਿਸਤਾਨ - ਕੈਂਡੀ


3 ਸਤੰਬਰ - ਬੰਗਲਾਦੇਸ਼ ਬਨਾਮ ਅਫਗਾਨਿਸਤਾਨ - ਲਾਹੌਰ


4 ਸਤੰਬਰ - ਭਾਰਤ ਬਨਾਮ ਨੇਪਾਲ - ਕੈਂਡੀ


5 ਸਤੰਬਰ - ਸ਼੍ਰੀਲੰਕਾ ਬਨਾਮ ਅਫਗਾਨਿਸਤਾਨ - ਲਾਹੌਰ




 


ਸੁਪਰ-4 (ਸਾਰੀਆਂ ਟੀਮਾਂ ਖੇਡਣਗੀਆਂ ਤਿੰਨ ਮੈਚ)


6 ਸਤੰਬਰ - A1 ਬਨਾਮ B2 - ਲਾਹੌਰ


9 ਸਤੰਬਰ - B1 ਬਨਾਮ B2 - ਕੋਲੰਬੋ


10 ਸਤੰਬਰ - A1 ਬਨਾਮ A2 - ਕੋਲੰਬੋ


12 ਸਤੰਬਰ - A2 ਬਨਾਮ B1 - ਕੋਲੰਬੋ


14 ਸਤੰਬਰ - A1 ਬਨਾਮ B1 - ਕੋਲੰਬੋ


15 ਸਤੰਬਰ - A2 ਬਨਾਮ B2 - ਕੋਲੰਬੋ


 


ਫਾਈਨਲ


17 ਸਤੰਬਰ - ਫਾਈਨਲ - ਕੋਲੰਬੋ


 


ਨੂੰ ਲੈ ਕੇ ਹੋਇਆ ਵਿਵਾਦ


ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਪਾਕਿਸਤਾਨ ਨੂੰ ਇਸ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ। ਪਰ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਏਸ਼ੀਆ ਕੱਪ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਹਾਲਾਂਕਿ, ਬਾਅਦ ਵਿੱਚ ਇੱਕ ਵਿਚਕਾਰਲਾ ਰਸਤਾ ਲੱਭਿਆ ਗਿਆ ਸੀ।


ਏਸ਼ੀਆ ਕੱਪ ਹੁਣ ਹਾਈਬ੍ਰਿਡ ਮਾਡਲ ਦੇ ਮੁਤਾਬਕ ਖੇਡਿਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਇਸ ਮਾਡਲ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਸੀ। ਪਰ ਮੇਜ਼ਬਾਨੀ ਗੁਆਉਣ ਤੋਂ ਬਾਅਦ, ਪਾਕਿਸਤਾਨ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਿਆ। ਇਸ ਮਾਡਲ ਤਹਿਤ ਚਾਰ ਮੈਚ ਪਾਕਿਸਤਾਨ 'ਚ ਹੋਣਗੇ ਜਦਕਿ ਬਾਕੀ ਮੈਚ ਸ਼੍ਰੀਲੰਕਾ 'ਚ ਹੋਣਗੇ। ਪਾਕਿਸਤਾਨ ਵਿੱਚ ਗਰੁੱਪ ਸਟੇਜ ਦੇ ਤਿੰਨ ਮੈਚ ਅਤੇ ਸੁਪਰ 4 ਸਟੇਜ ਦਾ ਇੱਕ ਮੈਚ ਖੇਡਿਆ ਜਾਣਾ ਹੈ।


ਇਹ ਵੀ ਪੜ੍ਹੋ: Asia Cup 2023: ਭਾਰਤੀ ਟੀਮ ਦੇ ਲਈ ਏਸ਼ੀਆ ਕੱਪ ‘ਚ ਗੇਮ ਚੇਂਜਰ ਸਾਬਤ ਹੋ ਸਕਦੇ ਜਡੇਜਾ, ਜਾਣੋ ਕਾਰਨ