Asia Cup 2023: ਭਾਰਤੀ ਟੀਮ ਦੇ ਲਈ ਏਸ਼ੀਆ ਕੱਪ ‘ਚ ਗੇਮ ਚੇਂਜਰ ਸਾਬਤ ਹੋ ਸਕਦੇ ਜਡੇਜਾ, ਜਾਣੋ ਕਾਰਨ
ਏਸ਼ੀਆ ਕੱਪ 2023 31 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਵਾਰ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਕਰਵਾਇਆ ਜਾ ਰਿਹਾ ਹੈ। ਇਸ ਦੇ ਕੁਝ ਮੈਚ ਪਾਕਿਸਤਾਨ 'ਚ ਅਤੇ ਬਾਕੀ ਸ਼੍ਰੀਲੰਕਾ 'ਚ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਖੇਡਿਆ ਜਾਵੇਗਾ। ਰਵਿੰਦਰ ਜਡੇਜਾ ਇਸ ਟੂਰਨਾਮੈਂਟ 'ਚ ਟੀਮ ਇੰਡੀਆ ਲਈ ਗੇਮ ਚੇਂਜਰ ਸਾਬਤ ਹੋ ਸਕਦੇ ਹਨ।
Download ABP Live App and Watch All Latest Videos
View In Appਜਡੇਜਾ ਦਾ ਹੁਣ ਤੱਕ ਰਿਕਾਰਡ ਚੰਗਾ ਰਿਹਾ ਹੈ। ਉਨ੍ਹਾਂ ਨੇ ਏਸ਼ੀਆ ਕੱਪ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਡੇਜਾ ਨੇ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਦੇ 14 ਮੈਚਾਂ 'ਚ 19 ਵਿਕਟਾਂ ਲਈਆਂ ਹਨ। ਉਹ ਮੌਜੂਦਾ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
ਜਡੇਜਾ ਦਾ ਓਵਰਆਲ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ ਖੇਡੀਆਂ 118 ਵਨਡੇ ਪਾਰੀਆਂ 'ਚ 2526 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 13 ਅਰਧ ਸੈਂਕੜੇ ਲਗਾਏ ਹਨ। ਜਡੇਜਾ ਨੇ ਇਸ ਫਾਰਮੈਟ 'ਚ 191 ਵਿਕਟਾਂ ਲਈਆਂ ਹਨ। ਇੱਕ ਮੈਚ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 36 ਦੌੜਾਂ ਦੇ ਕੇ 5 ਵਿਕਟਾਂ ਰਿਹਾ ਹੈ।
ਜਡੇਜਾ ਏਸ਼ੀਆ ਕੱਪ 2023 'ਚ ਟੀਮ ਇੰਡੀਆ ਲਈ ਗੇਮ ਚੇਂਜਰ ਸਾਬਤ ਹੋ ਸਕਦੇ ਹਨ। ਜੇਕਰ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਮਿਲਦੀ ਹੈ ਤਾਂ ਉਹ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਜਡੇਜਾ ਫਾਰਮ 'ਚ ਹਨ ਅਤੇ ਉਨ੍ਹਾਂ ਨੇ ਕਈ ਵੱਡੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਡੇਜਾ ਨੇ ਪਾਕਿਸਤਾਨ ਖਿਲਾਫ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਦੱਸ ਦਈਏ ਕਿ ਏਸ਼ੀਆ ਕੱਪ 2023 ਦਾ ਸ਼ਡਿਊਲ ਅਜੇ ਜਾਰੀ ਨਹੀਂ ਹੋਇਆ ਹੈ। ਪਰ ਜਲਦ ਹੀ ਰਿਲੀਜ਼ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਕੈਂਡੀ 'ਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ।