Inderjit Nikku: ਇੰਦਰਜੀਤ ਨਿੱਕੂ ਨਵੇਂ ਗੀਤ ਰਾਹੀਂ ਲੋਕਾਂ ਵੱਲੋਂ ਕੀਤੇ ਜਾ ਰਹੇ ਸਲੂਕ ਦਾ ਦੇਣਗੇ ਜਵਾਬ, ਬੋਲੇ- ਮੇਰੇ ਤੇ ਜੋ ਬੀਤ ਰਹੀ ਉਹ ਸਭ ਲਿਖਿਆ....
ਹਾਲਾਂਕਿ ਕੁਝ ਲੋਕਾਂ ਵੱਲੋਂ ਇੰਦਰਜੀਤ ਨਿੱਕੂ ਦੇ ਸਮਰਥਨ ਵਿੱਚ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਫੈਨਜ਼ ਵੱਲੋਂ ਦਿੱਤੇ ਗਏ ਪਿਆਰ ਰਾਹੀਂ ਨਿੱਕੂ ਦਾ ਹੌਸਲਾਂ ਵਧਿਆ ਹੈ।
Download ABP Live App and Watch All Latest Videos
View In Appਜਿਸ ਤੋਂ ਬਾਅਦ ਉਹ ਲੋਕਾਂ ਨੂੰ ਆਪਣੇ ਹਾਲ ਬਾਰੇ ਗੀਤ ਰਾਹੀਂ ਬਿਆਨ ਕਰਨਗੇ। ਆਖਿਰ ਬੁਰੇ ਦੌਰ ਵਿੱਚ ਕਲਾਕਾਰ ਦੇ ਨਾਲ ਕੀ-ਕੀ ਬੀਤਿਆ ਇਸ ਬਾਰੇ ਨਵੇਂ ਗੀਤ ਵਿੱਚ ਜ਼ਿਕਰ ਹੋਵੇਗਾ।
ਦਰਅਸਲ, ਇੰਦਰਜੀਤ ਨਿੱਕੂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਕਲਾਕਾਰ ਨੇ ਲਿਖਿਆ, ਕੱਲ੍ਹ ਸ਼ਾਮ 6 ਵਜੇ ਇੱਕ ਗੀਤ ਰਿਲੀਜ਼ ਕਰ ਰਿਹਾ, ਇਸ ਗੀਤ ਵਿੱਚ ਜੋ ਮੇਰੇ ਨਾਲ ਬੀਤ ਰਹੀ ਜਾ ਜੋਂ ਮੈਂ ਮਹਿਸੂਸ ਕਰ ਰਿਹਾ, ਮੈਂ ਉਹ ਸਭ ਲਿਖਿਆ।
ਦੱਸ ਦੇਈਏ ਕਿ ਇੱਕ ਪ੍ਰਸ਼ੰਸਕ ਨੇ ਨਿੱਕੂ ਦੇ ਸਮਰਥਨ ਦੀ ਗੱਲ ਕਰਦਿਆਂ ਲਿਖਿਆ, ਕਿਉਂ ਸਾਰੇ ਇੰਨੇ ਨੈਗੇਟਿਵ...ਸਾਡੇ ਪੰਜਾਬੀਆਂ ਦੇ ਦਿਮਾਗ ਨੈਗੇਟੀਵਿਟੀ ਨਾਲ ਭਰੇ ਹੋਏ...ਪਲੀਜ਼ ਬੀ ਪਾਜ਼ੀਟਿਵ... ਆਪਣੀ ਜ਼ਿੰਦਗੀ ਵਿੱਚ ਤਾਂ ਪਤਾ ਲੋਕ ਕੀ ਕੁਝ ਕਰਦੇ ਨੇ...ਉਹ ਬਾਗੇਸ਼ਵਰ ਧਾਮ ਚਲਾ ਗਿਆ ਤਾਂ ਲੋਕ ਪਿੱਛੇ ਪੈ ਗਏ...
ਇਸ ਤੋਂ ਇਲਾਵਾ ਕਲਾਕਾਰ ਨੇ ਉਨ੍ਹਾਂ ਲੋਕਾਂ ਦੇ ਕਮੈਂਟ ਵੀ ਤਸਵੀਰ ਦੇ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਉਨ੍ਹਾਂ ਬਾਰੇ ਬੁਰਾ ਬੋਲਿਆ।
ਕਾਬਿਲੇਗੌਰ ਹੈ ਕਿ ਇੰਦਰਜੀਤ ਨਿੱਕੂ ਦੀ ਜ਼ਿੰਦਗੀ ਵਿੱਚ ਵਿਵਾਦ ਨੇ ਉਸ ਸਮੇਂ ਫਿਰ ਤੋਂ ਦਸਤਕ ਦਿੱਤੀ ਜਦੋਂ ਕਲਾਕਾਰ ਫਿਰ ਤੋਂ ਬਾਬਾ ਬਾਗੇਸ਼ਵਰ ਧਾਮ ਪਹੁੰਚ ਗਿਆ। ਹਾਲਾਂਕਿ ਨਿੱਕੂ ਦਾ ਦੋਬਾਰਾ ਬਾਗੇਸ਼ਵਰ ਧਾਮ ਜਾਣਾ ਲੋਕਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਪਸੰਦ ਨਹੀਂ ਆਇਆ।
ਫਿਲਹਾਲ ਕਲਾਕਾਰ ਆਪਣੇ ਨਵੇਂ ਗੀਤ ਰਾਹੀਂ ਉਸ ਬੁਰੇ ਦੌਰ ਨੂੰ ਬਿਆਨ ਕਰੇਗਾ ਜਿਸ ਵਿੱਚੋਂ ਉਹ ਗੁਜ਼ਰਿਆ। ਜਿੱਥੇ ਨਫਰਤ ਕਰਨ ਵਾਲਿਆਂ ਨੂੰ ਇਹ ਗੀਤ ਜਵਾਬ ਹੋਵੇਗਾ, ਉੱਥੇ ਹੀ ਪਿਆਰ ਕਰਨ ਵਾਲਿਆਂ ਦਾ ਧੰਨਵਾਦ।