Asia Cup Venues, Timings, Live Streaming & Broadcasting: ਏਸ਼ੀਆ ਕੱਪ ਦੇ ਗਰੁੱਪ ਸਟੇਜ ਦੇ ਮੈਚ ਹੋ ਚੁੱਕੇ ਹਨ। ਹੁਣ ਅੱਜ ਤੋਂ ਸੁਪਰ-4 ਰਾਊਂਡ ਦੇ ਮੈਚ ਖੇਡੇ ਜਾਣਗੇ। ਭਾਰਤ-ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸੁਪਰ-4 ਰਾਊਂਡ 'ਚ ਪਹੁੰਚ ਗਈਆਂ ਹਨ। ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸੁਪਰ-4 ਰਾਊਂਡ ਵਿੱਚ ਆਹਮੋ-ਸਾਹਮਣੇ ਹਨ।


ਉੱਥੇ ਹੀ ਇਹ ਮੈਚ ਗੱਦਾਫੀ ਸਟੇਡੀਅਮ ਲਾਹੌਰ ਵਿੱਚ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਣਾ ਹੈ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਏਸ਼ੀਆ ਕੱਪ ਦੇ ਸੁਪਰ-4 ਰਾਊਂਡ ਦੇ ਸ਼ੈਡਿਊਲ, ਸਥਾਨ, ਮੈਚ ਦਾ ਸਮਾਂ, ਲਾਈਵ ਸਟ੍ਰੀਮਿੰਗ ਅਤੇ ਪ੍ਰਸਾਰਣ ਨਾਲ ਜੁੜੀ ਪੂਰੀ ਜਾਣਕਾਰੀ ਦੱਸਾਂਗੇ।


ਏਸ਼ੀਆ ਕੱਪ ਦੇ ਸੁਪਰ-4 ਰਾਊਂਡ 'ਚ ਕੁੱਲ 6 ਮੈਚ ਖੇਡੇ ਜਾਣਗੇ। ਜਿਸ 'ਚ ਇਕ ਮੈਚ ਪਾਕਿਸਤਾਨ 'ਚ ਖੇਡਿਆ ਜਾਣਾ ਹੈ ਪਰ ਇਸ ਤੋਂ ਇਲਾਵਾ ਬਾਕੀ 5 ਮੈਚ ਸ਼੍ਰੀਲੰਕਾ 'ਚ ਖੇਡੇ ਜਾਣੇ ਹਨ। ਏਸ਼ੀਆ ਕੱਪ ਦੇ ਸੁਪਰ-4 ਰਾਊਂਡ ਦਾ ਆਖਰੀ ਮੈਚ 15 ਸਤੰਬਰ ਨੂੰ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: Asia Cup 2023: ਪ੍ਰਸ਼ੰਸਕਾਂ ਲਈ ਬੁਰੀ ਖਬਰ, ਫਿਰ ਮੀਂਹ ਦੀ ਭੇਂਟ ਚੜ੍ਹ ਸਕਦਾ ਭਾਰਤ-ਪਾਕਿ ਮੈਚ; ਜਾਣੋ ਅਪਡੇਟ


ਏਸ਼ੀਆ ਕੱਪ ਸੁਪਰ-4 ਦੌਰ ਦੀ ਸਮਾਂ-ਸਾਰਣੀ


6 ਸਤੰਬਰ - ਪਾਕਿਸਤਾਨ ਬਨਾਮ ਬੰਗਲਾਦੇਸ਼ - ਗੱਦਾਫੀ ਸਟੇਡੀਅਮ ਲਾਹੌਰ, ਦੁਪਹਿਰ 3 ਵਜੇ


9 ਸਤੰਬਰ - ਸ਼੍ਰੀਲੰਕਾ ਬਨਾਮ ਬੰਗਲਾਦੇਸ਼ - ਕੋਲੰਬੋ, ਦੁਪਹਿਰ 3 ਵਜੇ


10 ਸਤੰਬਰ - ਭਾਰਤ ਬਨਾਮ ਪਾਕਿਸਤਾਨ, ਕੋਲੰਬੋ, ਦੁਪਹਿਰ 3 ਵਜੇ


12 ਸਤੰਬਰ - ਭਾਰਤ ਬਨਾਮ ਸ਼੍ਰੀਲੰਕਾ, ਕੋਲੰਬੋ, ਦੁਪਹਿਰ 3 ਵਜੇ


14 ਸਤੰਬਰ - ਪਾਕਿਸਤਾਨ ਬਨਾਮ ਸ਼੍ਰੀਲੰਕਾ, ਕੋਲੰਬੋ, ਦੁਪਹਿਰ 3 ਵਜੇ


15 ਸਤੰਬਰ - ਭਾਰਤ ਬਨਾਮ ਬੰਗਲਾਦੇਸ਼, ਕੋਲੰਬੋ, ਦੁਪਹਿਰ 3 ਵਜੇ


ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕੋਗੇ ਲਾਈਵ ਸਟ੍ਰੀਮਿੰਗ ਅਤੇ ਬ੍ਰਾਡਕਾਸਟ?


ਭਾਰਤੀ ਪ੍ਰਸ਼ੰਸਕ ਸਟਾਰ ਸਪੋਰਟਸ ਨੈੱਟਵਰਕ 'ਤੇ ਇਨ੍ਹਾਂ ਮੈਚਾਂ ਦਾ ਲਾਈਵ ਪ੍ਰਸਾਰਣ ਦੇਖ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ Disney Plus Hotstar 'ਤੇ ਲਾਈਵ ਸਟ੍ਰੀਮਿੰਗ ਦੇਖ ਸਕੋਗੇ। ਏਸ਼ੀਆ ਕੱਪ ਦੇ ਸੁਪਰ-4 ਰਾਊਂਡ ਦੇ ਮੁਕਾਬਲੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਏਸ਼ੀਆ ਕੱਪ ਦੇ ਸੁਪਰ-4 ਦੌਰ ਲਾਹੌਰ ਅਤੇ ਕੋਲੰਬੋ 'ਚ ਖੇਡੇ ਜਾਣਗੇ।


ਉੱਥੇ ਹੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੇਖਣ ਨੂੰ ਮਿਲੇਗਾ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 10 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਕੋਲੰਬੋ ਵਿੱਚ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: ICC ODI Rankings: ਵਨਡੇ ਰੈਂਕਿੰਗ 'ਚ ਸ਼ੁਭਮਨ ਗਿੱਲ ਨੇ ਮਾਰੀ ਵੱਡੀ ਬਾਜ਼ੀ, ਪਾਕਿਸਤਾਨੀ ਬੱਲੇਬਾਜ਼ ਨੂੰ ਦਿੱਤਾ ਪਛਾੜ