Shubman Gill Latest Rankings: ਆਈਸੀਸੀ ਵਨਡੇ ਰੈਂਕਿੰਗ ਵਿੱਚ ਵੱਡਾ ਬਦਲਾਅ ਹੋਇਆ ਹੈ। ਦਰਅਸਲ, ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ ਨੇ ਪਾਕਿਸਤਾਨੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਇਮਾਮ ਉਲ ਹੱਕ ਤੀਜੇ ਨੰਬਰ 'ਤੇ ਸਨ ਜਦਕਿ ਸ਼ੁਭਮਨ ਗਿੱਲ ਚੌਥੇ ਨੰਬਰ 'ਤੇ ਸਨ। ਪਰ ਹੁਣ ਭਾਰਤੀ ਬੱਲੇਬਾਜ਼ ਨੇ ਪਾਕਿਸਤਾਨੀ ਓਪਨਰ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਆਈਸੀਸੀ ਵਨਡੇ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹਨ। ਬਾਬਰ ਆਜ਼ਮ 882 ਰੇਟਿੰਗ ਅੰਕਾਂ ਨਾਲ ਸਿਖਰ 'ਤੇ ਹਨ।


ICC ODI ਰੈਂਕਿੰਗ ਵਿੱਚ ਕੌਣ ਕਿੱਥੇ ਹੈ?


ਇਸ ਦੇ ਨਾਲ ਹੀ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਤੋਂ ਬਾਅਦ ਦੂਜੇ ਨੰਬਰ 'ਤੇ ਦੱਖਣੀ ਅਫਰੀਕੀ ਬੱਲੇਬਾਜ਼ ਰਾਸੀ ਵਾਨ ਡੇਰ ਡੁਸੇਨ ਹੈ। ਰਾਸੀ ਵੈਨ ਡੇਰ ਡੁਸੇਨ ਦੇ 777 ਰੇਟਿੰਗ ਅੰਕ ਹਨ। ਇਸ ਤੋਂ ਬਾਅਦ ਭਾਰਤੀ ਓਪਨਰ ਸ਼ੁਭਮਨ ਗਿੱਲ ਦਾ ਨੰਬਰ ਹੈ। ਸ਼ੁਭਮਨ ਗਿੱਲ 750 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਦੇ 743 ਰੇਟਿੰਗ ਅੰਕ ਸੀ। ਸ਼ੁਭਮਨ ਗਿੱਲ ਨੇ ਨੇਪਾਲ ਖਿਲਾਫ 62 ਗੇਂਦਾਂ 'ਤੇ 67 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਪਾਰੀ ਤੋਂ ਬਾਅਦ ਸ਼ੁਭਮਨ ਗਿੱਲ ਨੇ ਰੇਟਿੰਗ 'ਚ ਪਾਕਿਸਤਾਨੀ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਇਮਾਮ ਉਲ ਹੱਕ ਦੇ 748 ਰੇਟਿੰਗ ਅੰਕ ਸਨ। ਪਰ ਹੁਣ ਪਾਕਿਸਤਾਨੀ ਓਪਨਰ ਦੇ 732 ਰੇਟਿੰਗ ਅੰਕ ਹਨ।


ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕਿੱਥੇ ਹਨ ?


ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 11ਵੇਂ ਨੰਬਰ 'ਤੇ ਹਨ। ਜਦਕਿ ਵਿਰਾਟ ਕੋਹਲੀ 10ਵੇਂ ਨੰਬਰ 'ਤੇ ਹਨ। ਆਇਰਲੈਂਡ ਦੇ ਬੱਲੇਬਾਜ਼ ਹੈਰੀ ਟੇਕਟਰ 726 ਦੀ ਰੇਟਿੰਗ ਨਾਲ ਪੰਜਵੇਂ ਨੰਬਰ 'ਤੇ ਹਨ। ਪਾਕਿਸਤਾਨ ਦੇ ਫਖਰ ਜ਼ਮਾਂ ਦੇ 721 ਰੇਟਿੰਗ ਅੰਕ ਹਨ। ਉਹ ਸੱਤਵੇਂ ਨੰਬਰ 'ਤੇ ਹੈ। ਦੱਖਣੀ ਅਫਰੀਕਾ ਦਾ ਕਵਿੰਟਨ ਡੀ ਕਾਕ 718 ਰੇਟਿੰਗ ਅੰਕਾਂ ਨਾਲ ਅੱਠਵੇਂ ਨੰਬਰ 'ਤੇ ਹੈ। ਜਦਕਿ ਆਸਟ੍ਰੇਲੀਆਈ ਖਿਡਾਰੀ ਸਟੀਵ ਸਮਿਥ 702 ਰੇਟਿੰਗ ਅੰਕਾਂ ਨਾਲ ਨੌਵੇਂ ਨੰਬਰ 'ਤੇ ਹੈ। ਰੋਹਿਤ ਸ਼ਰਮਾ ਦੇ 690 ਰੇਟਿੰਗ ਅੰਕ ਹਨ। ਜਦਕਿ ਵਿਰਾਟ ਕੋਹਲੀ ਦੇ 695 ਰੇਟਿੰਗ ਅੰਕ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।