BCCI Send Teams In Asian Games 2023 : ਇਸ ਸਾਲ ਦੇ ਅੰਤ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ 2023 ਆਯੋਜਿਤ ਕੀਤੀਆਂ ਜਾਣੀਆਂ ਹਨ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਸਬੰਧੀ ਵੱਡਾ ਫੈਸਲਾ ਲਿਆ ਹੈ। ਇਸ ਵਾਰ ਬੀਸੀਸੀਆਈ ਆਪਣੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਏਸ਼ੀਆਈ ਖੇਡਾਂ ਵਿੱਚ ਭੇਜੇਗਾ। ਏਸ਼ੀਆਈ ਖੇਡਾਂ 'ਚ ਕ੍ਰਿਕਟ ਈਵੈਂਟ ਟੀ-20 ਫਾਰਮੈਟ 'ਚ ਆਯੋਜਿਤ ਕੀਤਾ ਜਾਂਦਾ ਹੈ।
ਏਸ਼ੀਆਈ ਖੇਡਾਂ ਦਾ ਆਯੋਜਨ ਜਿਸ ਸਮੇਂ ਹੋਣਾ ਹੈ ,ਉਸ ਸਮੇਂ ਭਾਰਤ ਵਿੱਚ ਵਨਡੇ ਵਿਸ਼ਵ ਕੱਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੋਵੇਗਾ। ਅਜਿਹੇ 'ਚ ਪੁਰਸ਼ਾਂ ਦੀ ਬੀ ਟੀਮ ਨੂੰ ਏਸ਼ੀਆਈ ਖੇਡਾਂ 'ਚ ਭੇਜਿਆ ਜਾਵੇਗਾ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਇਸ ਈਵੈਂਟ ਵਿੱਚ ਪ੍ਰਮੁੱਖ ਮਹਿਲਾ ਖਿਡਾਰੀਆਂ ਦੇ ਨਾਲ ਇੱਕ ਮਜ਼ਬੂਤ ਟੀਮ ਭੇਜੇਗਾ।
ਇਸ ਵਾਰ ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਕਰਵਾਈਆਂ ਜਾਣੀਆਂ ਹਨ। ਜਦੋਂ ਕਿ ਵਿਸ਼ਵ ਕੱਪ 5 ਤੋਂ 23 ਅਕਤੂਬਰ ਤੱਕ ਕਰਵਾਇਆ ਜਾ ਸਕਦਾ ਹੈ। 30 ਜੂਨ ਤੋਂ ਪਹਿਲਾਂ ਬੀਸੀਸੀਆਈ ਉਨ੍ਹਾਂ ਖਿਡਾਰੀਆਂ ਦੀ ਸੂਚੀ ਭੇਜੇਗਾ ਜਿਨ੍ਹਾਂ ਨੂੰ ਉਹ ਏਸ਼ੀਆਈ ਖੇਡਾਂ ਵਿੱਚ ਖੇਡਣ ਲਈ ਭੇਜ ਸਕਦਾ ਹੈ।
2010 ਅਤੇ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਨਹੀਂ ਭੇਜੀ ਗਈ ਸੀ ਟੀਮ ਬੀਸੀਸੀਆਈ ਨੇ ਸਾਲ 2010 ਅਤੇ 2014 ਵਿੱਚ ਏਸ਼ਿਆਈ ਖੇਡਾਂ ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਕ੍ਰਿਕਟ ਈਵੈਂਟ ਵੀ ਕਰਵਾਏ ਗਏ ਸਨ। ਉਸ ਵਿੱਚ ਉਨ੍ਹਾਂ ਨੇ ਨਾ ਤਾਂ ਭਾਰਤ ਦੀ ਪੁਰਸ਼ ਅਤੇ ਨਾ ਹੀ ਮਹਿਲਾ ਟੀਮ ਨੂੰ ਭੇਜਿਆ ਸੀ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਸ਼ਡਿਊਲ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਸਾਲ 2018 ਵਿੱਚ ਜਕਾਰਤਾ ਵਿੱਚ ਖੇਡੀਆਂ ਗਈਆਂ ਏਸ਼ਿਆਈ ਖੇਡਾਂ ਵਿੱਚ ਕ੍ਰਿਕਟ ਦਾ ਆਯੋਜਨ ਨਹੀਂ ਕੀਤਾ ਗਿਆ ਸੀ।
ਪਿਛਲੇ ਸਾਲ ਇੰਗਲੈਂਡ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ ਕ੍ਰਿਕਟ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਨੇ ਫਾਈਨਲ ਵਿੱਚ ਥਾਂ ਬਣਾਈ। ਇਸ ਮੈਚ 'ਚ ਉਸ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਟੀਮ ਸਿਲਵਰ ਮੈਡਲ ਜਿੱਤਣ 'ਚ ਸਫਲ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਬਠਿੰਡਾ 'ਚ ਕੂੜੇ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼ ,ਪੂਰੇ ਸ਼ਹਿਰ 'ਚ ਫੈਲੀ ਸਨਸਨੀ
ਇਹ ਵੀ ਪੜ੍ਹੋ :: ਪੰਜਾਬ 'ਚ 4 ਦਿਨਾਂ ਲਈ ਯੈਲੋ ਅਲਰਟ ਜਾਰੀ, ਹਰਿਆਣਾ ਵਿੱਚ 30 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ