David Warner Century: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਮੈਲਬੋਰਨ 'ਚ ਚੱਲ ਰਹੇ ਬਾਕਸਿੰਗ ਡੇਅ ਟੈਸਟ ਮੈਚ 'ਚ ਇਤਿਹਾਸ ਸਿਰਜ ਦਿੱਤਾ ਹੈ। ਦਰਅਸਲ, ਇਸ 100ਵੇਂ ਟੈਸਟ ਮੈਚ 'ਚ ਵਾਰਨਰ ਨੇ ਸ਼ਾਨਦਾਰ ਸੈਂਕੜਾ ਲਗਾਇਆ ਹੈ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ 11ਵੇਂ ਬੱਲੇਬਾਜ਼ ਬਣ ਗਏ ਹਨ। ਇਸ ਮੈਚ 'ਚ ਵਾਰਨਰ ਨੇ ਆਪਣੇ ਟੈਸਟ ਕਰੀਅਰ ਦੀਆਂ 8 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ।


100ਵੇਂ ਟੈਸਟ 'ਚ ਲਗਾਇਆ ਸੈਂਕੜਾ


ਡੇਵਿਡ ਵਾਰਨਰ ਨੇ ਬਾਕਸਿੰਗ ਡੇਅ ਟੈਸਟ 'ਚ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੇ 100ਵੇਂ ਟੈਸਟ 'ਚ ਸੈਂਕੜਾ ਲਗਾਇਆ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ 11ਵੇਂ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਹ ਆਸਟ੍ਰੇਲੀਆ ਲਈ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਕਾਰਨਾਮਾ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਿਕੀ ਪੋਂਟਿੰਗ ਨੇ ਕੀਤਾ ਸੀ।


ਆਪਣੇ 100ਵੇਂ ਵਨਡੇ 'ਚ ਵੀ ਲਗਾਇਆ ਸੀ ਸੈਂਕੜਾ


ਡੇਵਿਡ ਵਾਰਨਰ ਨੇ ਟੈਸਟ ਤੋਂ ਪਹਿਲਾਂ ਆਪਣੇ 100ਵੇਂ ਵਨਡੇ 'ਚ ਵੀ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਸਾਲ 2017 'ਚ ਬੰਗਲੁਰੂ ਵਿੱਚ ਭਾਰਤ ਦੇ ਖ਼ਿਲਾਫ਼ ਆਪਣਾ ਸੈਂਕੜਾ ਲਗਾਇਆ ਸੀ। ਹੁਣ ਵਾਰਨਰ ਨੇ ਟੈਸਟ ਕ੍ਰਿਕਟ ਦੇ ਆਪਣੇ 100ਵੇਂ ਮੈਚ 'ਚ ਵੀ ਇਹ ਕਾਰਨਾਮਾ ਕਰ ਦਿਖਾਇਆ ਹੈ। ਵਾਰਨਰ ਗਾਰਡਨ ਗ੍ਰੀਨੀਜ਼ ਤੋਂ ਬਾਅਦ ਆਪਣੇ 100ਵੇਂ ਵਨਡੇ ਅਤੇ ਆਪਣੇ 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ।


8 ਹਜ਼ਾਰ ਟੈਸਟ ਦੌੜਾਂ ਵੀ ਕੀਤੀਆਂ ਪੂਰੀਆਂ


ਡੇਵਿਡ ਵਾਰਨਰ ਨੇ ਆਪਣੇ 100ਵੇਂ ਟੈਸਟ ਮੈਚ 'ਚ ਸੈਂਕੜਾ ਲਗਾਉਣ ਤੋਂ ਇਲਾਵਾ ਆਪਣੇ ਟੈਸਟ ਕਰੀਅਰ 'ਚ 8000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ 25 ਸੈਂਕੜੇ ਲਗਾਏ ਹਨ। ਦੱਸ ਦੇਈਏ ਕਿ ਵਾਰਨਰ ਨੂੰ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਦਾ ਸਭ ਤੋਂ ਖ਼ਤਰਨਾਕ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਬੱਲਾ ਹਾਲਾਤ ਦੇ ਹਿਸਾਬ ਨਾਲ ਹਰ ਫਾਰਮੈਟ 'ਚ ਜ਼ਬਰਦਸਤ ਬੋਲਦਾ ਹੈ।


100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਖਿਡਾਰੀ


ਕੋਲਿਨ ਕਾਉਡ੍ਰੇ (ਇੰਗਲੈਂਡ) - 1968


ਜਾਵੇਦ ਮਿਆਂਦਾਦ (ਪਾਕਿਸਤਾਨ) - 1989


ਗਾਰਡਨ ਗ੍ਰੀਨੀਜ਼ (ਵੈਸਟ ਇੰਡੀਜ਼) - 1990


ਐਲਕ ਸਟੁਅਰਟ (ਇੰਗਲੈਂਡ) - 2000


ਇੰਜ਼ਮਾਮ-ਉਲ-ਹੱਕ (ਪਾਕਿਸਤਾਨ) - 2005


ਰਿਕੀ ਪੋਂਟਿੰਗ (ਆਸਟ੍ਰੇਲੀਆ) - 2006


ਗ੍ਰੀਮ ਸਮਿੱਥ (ਦੱਖਣੀ ਅਫਰੀਕਾ) - 2012


ਹਾਸ਼ਿਮ ਅਮਲਾ (ਦੱਖਣੀ ਅਫਰੀਕਾ) - 2017


ਜੋਅ ਰੂਟ (ਇੰਗਲੈਂਡ) - 2021


ਡੇਵਿਡ ਵਾਰਨਰ (ਆਸਟ੍ਰੇਲੀਆ) - 2022