IPL, Punjab Kings : ਆਈਪੀਐਲ 2023 ਦੀ ਨਿਲਾਮੀ ਖ਼ਤਮ ਹੋ ਚੁੱਕੀ ਹੈ। ਇਸ ਵਾਰ ਨਿਲਾਮੀ 'ਚ ਇੰਗਲੈਂਡ ਦੇ ਹਰਫਨਮੌਲਾ ਸੈਮ ਕੁਰਾਨ ਸਭ ਤੋਂ ਮਹਿੰਗੇ ਖਿਡਾਰੀ ਰਹੇ। ਸੈਮ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ। ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ 'ਚ ਅੱਜ ਤੱਕ ਖਿਤਾਬ 'ਤੇ ਕਬਜ਼ਾ ਨਹੀਂ ਕਰ ਸਕੀ ਹੈ। ਅਜਿਹੇ 'ਚ ਪੰਜਾਬ ਨੂੰ ਇਸ ਵਾਰ ਕੁਰਾਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਕੇ ਪੂਰੀ ਉਮੀਦ ਹੋਵੇਗੀ ਅਤੇ ਉਹ ਸਾਲ 2023 'ਚ ਆਈਪੀਐਲ ਦਾ ਖਿਤਾਬ ਆਪਣੇ ਨਾਂਅ ਕਰਨਾ ਚਾਹੁਣਗੇ। ਅੱਜ ਅਸੀਂ ਤੁਹਾਨੂੰ ਪੰਜਾਬ ਕਿੰਗਜ਼ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਦੱਸਾਂਗੇ।

Continues below advertisement


ਦਬਾਅ 'ਚ ਬਿਖਰ ਜਾਂਦੀ ਹੈ ਪੰਜਾਬ ਕਿੰਗਜ਼


ਪੰਜਾਬ ਕਿੰਗਜ਼ ਦੀ ਸਭ ਤੋਂ ਵੱਡੀ ਕਮਜ਼ੋਰੀ ਉਨ੍ਹਾਂ ਦਾ ਦਬਾਅ ਵਾਲੇ ਹਾਲਾਤ 'ਚ ਬਿਖਰ ਜਾਣਾ ਹੈ। ਦਰਅਸਲ, ਆਈਪੀਐਲ ਦੇ ਕਈ ਮੈਚਾਂ 'ਚ ਦੇਖਿਆ ਗਿਆ ਹੈ ਕਿ ਜਿਵੇਂ ਹੀ ਗੇਂਦਬਾਜ਼ੀ ਜਾਂ ਬੱਲੇਬਾਜ਼ੀ ਨਾਲ ਪੰਜਾਬ ਕਿੰਗਜ਼ 'ਤੇ ਥੋੜ੍ਹਾ ਜਿਹਾ ਹਮਲਾ ਹੁੰਦਾ ਹੈ ਤਾਂ ਇਹ ਟੀਮ ਉੱਥੋਂ ਬਿਖਰਣ ਲੱਗ ਜਾਂਦੀ ਹੈ। ਇਹ ਵੀ ਇੱਕ ਕਾਰਨ ਹੈ ਕਿ ਟੀਮ ਇੱਕ ਵਾਰ ਵੀ ਆਈਪੀਐਲ ਖ਼ਿਤਾਬ ਨਹੀਂ ਜਿੱਤ ਸਕੀ। ਹਾਲਾਂਕਿ ਟੀਮ ਨੇ ਇਸ ਵਾਰ ਆਪਣਾ ਕਪਤਾਨ ਬਦਲ ਕੇ ਟੀਮ ਦੀ ਕਮਾਨ ਸ਼ਿਖਰ ਧਵਨ ਨੂੰ ਸੌਂਪ ਦਿੱਤੀ ਹੈ। ਅਜਿਹੇ 'ਚ ਪੰਜਾਬ ਕਿੰਗਜ਼ ਨੂੰ ਪੂਰੀ ਉਮੀਦ ਹੈ ਕਿ ਧਵਨ ਦੀ ਕਪਤਾਨੀ 'ਚ ਟੀਮ ਇਸ ਸਮੱਸਿਆ ਨਾਲ ਨਜਿੱਠ ਲਵੇਗੀ।


ਕੁਰਨ ਅਤੇ ਰਜ਼ਾ ਦੇ ਆਉਣ ਨਾਲ ਮੱਧਕ੍ਰਮ ਹੋਇਆ ਮਜ਼ਬੂਤ


ਆਈਪੀਐਲ ਨਿਲਾਮੀ 'ਚ ਸੈਮ ਕੁਰਾਨ ਅਤੇ ਸਿਕੰਦਰ ਰਜ਼ਾ ਨੂੰ ਖਰੀਦਣਾ ਪੰਜਾਬ ਕਿੰਗਜ਼ ਲਈ ਸਭ ਤੋਂ ਫਾਇਦੇਮੰਦ ਸੌਦਾ ਸੀ। ਦਰਅਸਲ, ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਉਣ ਤੋਂ ਬਾਅਦ ਹੁਣ ਕਮਜ਼ੋਰ ਨਜ਼ਰ ਆ ਰਹੀ ਇਸ ਟੀਮ ਦੀ ਮੱਧਕ੍ਰਮ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੋ ਗਈ ਹੈ। ਕੁਰਨ ਅੰਤ ਦੇ ਓਵਰਾਂ 'ਚ ਟੀਮ ਲਈ ਤੂਫਾਨੀ ਬੱਲੇਬਾਜ਼ੀ ਕਰ ਸਕਦੇ ਹਨ, ਜਦਕਿ ਰਜ਼ਾ ਹਾਲਾਤਾਂ ਅਨੁਸਾਰ ਕਿਸੇ ਵੀ ਸਮੇਂ ਗੇਅਰ ਬਦਲ ਕੇ ਆਪਣੀ ਟੀਮ ਨੂੰ ਮੈਚ ਜਿਤਾ ਸਕਦੇ ਹਨ। ਅਜਿਹੇ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਉਣ ਨਾਲ ਟੀਮ ਦੀ ਸਭ ਤੋਂ ਵੱਡੀ ਮੱਧਕ੍ਰਮ ਬੱਲੇਬਾਜ਼ੀ ਦੀ ਸਮੱਸਿਆ ਹੱਲ ਹੋ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।