Australia vs England T20Series: ਕ੍ਰਿਕਟ ਆਸਟਰੇਲੀਆ (ਸੀਏ) ਨੇ ਐਤਵਾਰ ਨੂੰ ਪਰਥ ਵਿੱਚ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਦੇ ਪਹਿਲੇ ਮੈਚ ਲਈ ਖਿਡਾਰੀਆਂ ਦਾ ਐਲਾਨ ਕੀਤਾ। ਮਾਰਕਸ ਸਟੋਇਨਿਸ, ਕੇਨ ਰਿਚਰਡਸਨ, ਐਸ਼ਟਨ ਐਗਰ, ਮਿਸ਼ੇਲ ਸਵੀਪਸਨ ਅਤੇ ਨਾਥਨ ਐਲਿਸ ਦੀ ਟੀਮ ਵਿੱਚ ਵਾਪਸੀ ਹੋਈ ਹੈ। ਸਟੋਇਨਿਸ, ਰਿਚਰਡਸਨ ਅਤੇ ਐਗਰ ਇੰਗਲੈਂਡ ਸੀਰੀਜ਼ ਅਤੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਲਈ ਟੀਮ ਵਿੱਚ ਮੁੜ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਇੰਗਲੈਂਡ ਦੇ ਖਿਲਾਫ਼ ਪਰਥ 'ਚ ਹੋਣ ਵਾਲੇ ਪਹਿਲੇ ਮੈਚ ਲਈ ਸਵੀਪਸਨ ਅਤੇ ਐਲਿਸ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਰੋਹਿਤ ਸ਼ਰਮਾ ਨੇ ਨਾਮ ਹੋਇਆ ਸ਼ਰਮਨਾਕ ਰਿਕਾਰਡ
IND vs SA 2022 Rohit Sharma: ਦੱਖਣੀ ਅਫਰੀਕਾ ਖਿਲਾਫ਼ ਤੀਜੇ ਟੀ-20 ਮੈਚ 'ਚ ਭਾਰਤੀ ਟੀਮ ਨੂੰ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਟੀਮ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ 2-1 ਨਾਲ ਜਿੱਤ ਲਈ ਸੀ। ਦੱਖਣੀ ਅਫਰੀਕਾ ਨੇ ਤੀਜੇ ਟੀ-20 ਮੈਚ 'ਚ ਭਾਰਤ ਨੂੰ ਜਿੱਤ ਲਈ 20 ਓਵਰਾਂ 'ਚ 228 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਟੀਮ ਇੰਡੀਆ 18.3 ਓਵਰਾਂ 'ਚ ਸਿਰਫ 178 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਟੀਮ ਸੀਰੀਜ਼ 'ਚ ਕਲੀਨ ਸਵੀਪ ਹੋਣ ਤੋਂ ਬਚ ਗਈ। ਭਾਰਤ ਲਈ ਦਿਨੇਸ਼ ਕਾਰਤਿਕ ਨੇ 21 ਗੇਂਦਾਂ ਵਿੱਚ 46 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ।
ਇਹ ਵੀ ਪੜ੍ਹੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ