Legends League Cricket Final: ਇੰਡੀਆ ਕੈਪੀਟਲਜ਼ ਨੇ ਲੀਜੈਂਡਜ਼ ਲੀਗ ਕ੍ਰਿਕਟ (LLC) ਦੇ ਫਾਈਨਲ ਮੈਚ ਵਿੱਚ ਭੀਲਵਾੜਾ ਕਿੰਗਜ਼ ਨੂੰ 104 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੌਤਮ ਗੰਭੀਰ ਦੀ ਅਗਵਾਈ ਵਾਲੀ ਕੈਪੀਟਲਸ ਨੇ 211/7 ਦਾ ਵੱਡਾ ਸਕੋਰ ਬਣਾਇਆ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਕਿੰਗਜ਼ ਨੂੰ ਸ਼ੁਰੂਆਤ 'ਚ ਝਟਕੇ ਲੱਗੇ ਅਤੇ ਫਿਰ ਤੋਂ ਉਹ ਉਭਰ ਨਹੀਂ ਸਕੇ। ਕਿੰਗਜ਼ ਦੀ ਪੂਰੀ ਟੀਮ 107 ਦੌੜਾਂ 'ਤੇ ਸਿਮਟ ਗਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੈਪੀਟਲਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ 21 ਦੌੜਾਂ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ।
ਇਸ ਤੋਂ ਬਾਅਦ ਰੌਸ ਟੇਲਰ ਅਤੇ ਮਿਸ਼ੇਲ ਜਾਨਸਨ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ ਪੰਜਵੀਂ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਹੋਈ। ਜਾਨਸਨ 35 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਆਊਟ ਹੋ ਗਏ। ਟੇਲਰ ਨੇ ਵੀ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ 41 ਗੇਂਦਾਂ ਵਿੱਚ 82 ਦੌੜਾਂ ਬਣਾਈਆਂ। ਟੇਲਰ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਅੱਠ ਛੱਕੇ ਜੜੇ। ਇਸ ਤੋਂ ਬਾਅਦ ਅੰਤ 'ਚ ਐਸ਼ਲੇ ਨਰਸ ਨੇ 19 ਗੇਂਦਾਂ 'ਚ ਨਾਬਾਦ 42 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਕੈਪੀਟਲ ਨੂੰ 200 ਤੋਂ ਪਾਰ ਪਹੁੰਚਾਇਆ।
ਸਕੋਰ ਦਾ ਪਿੱਛਾ ਕਰਨ ਉਤਰੀ ਕਿੰਗਜ਼ ਨੂੰ ਪਹਿਲਾ ਝਟਕਾ ਅੱਠ ਦੌੜਾਂ ਦੇ ਸਕੋਰ 'ਤੇ ਲੱਗਾ। ਇਸ ਤੋਂ ਬਾਅਦ 44 ਦੌੜਾਂ ਦੇ ਸਕੋਰ 'ਤੇ ਉਹਨਾਂ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ ਸਨ। ਜੇਸੇਲ ਕਾਰੀਆ (22) ਅਤੇ ਸ਼ੇਨ ਵਾਟਸਨ (27) ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਵਧਦੇ ਰਨ ਰੇਟ ਦੇ ਦਬਾਅ ਹੇਠ ਉਨ੍ਹਾਂ ਨੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕਿੰਗਜ਼ ਨੇ ਲਗਾਤਾਰ ਅੰਤਰਾਲਾਂ 'ਤੇ ਵਿਕਟਾਂ ਗੁਆ ਦਿੱਤੀਆਂ ਅਤੇ ਪੂਰੀ ਟੀਮ 107 ਦੌੜਾਂ 'ਤੇ ਢੇਰ ਹੋ ਗਈ। ਕੈਪੀਟਲਜ਼ ਲਈ ਪਵਨ ਸੁਆਲ, ਪ੍ਰਵੀਨ ਤਾਂਬੇ ਅਤੇ ਪੰਕਜ ਸਿੰਘ ਨੇ ਦੋ-ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ