England vs Australia, Ashes 2023: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲਾਰਡਸ ਟੈਸਟ ਮੈਚ 'ਚ ਜੌਨੀ ਬੇਅਰਸਟੋ ਦੀ ਵਿਕਟ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਹੁਣ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਆਹਮੋ-ਸਾਹਮਣੇ ਲਿਆ ਦਿੱਤਾ ਹੈ। ਆਸਟ੍ਰੇਲੀਆਈ ਟੀਮ ਨੇ ਦੂਜਾ ਟੈਸਟ 43 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਖੇਡ ਤੋਂ ਵੱਧ ਉਨ੍ਹਾਂ ਦੀ ਖੇਡ ਦੀ ਭਾਵਨਾ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਲਾਰਡਸ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੂੰ ਲਗਾਤਾਰ ਇੰਗਲੈਂਡ ਦੇ ਸਾਬਕਾ ਖਿਡਾਰੀਆਂ ਦੇ ਨਾਲ-ਨਾਲ ਜਿੱਥੇ ਮੀਡੀਆ ਅਤੇ ਹੁਣ ਪ੍ਰਧਾਨ ਮੰਤਰੀ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਆਪਣੀ ਟੀਮ ਦੇ ਬਚਾਅ ਲਈ ਹੁਣ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਖੁਦ ਮੋਰਚਾ ਸਾਂਭਦਿਆਂ ਹੋਇਆਂ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਆਪਣੀ ਟੀਮ 'ਤੇ ਪੂਰਾ ਮਾਣ ਹੈ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਲਾਰਡਸ ਟੈਸਟ ਮੈਚ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਉਹ ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਦੇ ਉਸ ਬਿਆਨ ਦਾ ਪੂਰਾ ਸਮਰਥਨ ਕਰਦੇ ਹਨ, ਜਿਸ 'ਚ ਉਨ੍ਹਾਂ ਨੇ ਆਸਟ੍ਰੇਲੀਆਈ ਟੀਮ ਦੀ ਖੇਡ ਭਾਵਨਾ 'ਤੇ ਸਵਾਲ ਚੁੱਕੇ ਸਨ ਅਤੇ ਇਸ ਤਰ੍ਹਾਂ ਉਹ ਕਦੇ ਵੀ ਮੈਚ ਨਹੀਂ ਜਿੱਤਣਾ ਚਾਹੁਣਗੇ। ਇਸ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ। ਪੁਰਸ਼ ਅਤੇ ਮਹਿਲਾ ਆਪਣੇ ਸ਼ੁਰੂਆਤੀ ਦੋਵੇਂ ਐਸ਼ੇਜ਼ ਟੈਸਟ ਮੈਚ ਜਿੱਤਣ ਵਿੱਚ ਸਫਲ ਰਹੇ। ਇਹ ਇੱਕ ਸ਼ਾਨਦਾਰ ਗੱਲ ਹੈ।
ਇਹ ਵੀ ਪੜ੍ਹੋ: IND vs WI: ਈਸ਼ਾਨ ਕਿਸ਼ਨ ਨੇ ਸ਼ੁਭਮਨ-ਸਿਰਾਜ ਨਾਲ ਸ਼ੇਅਰ ਕੀਤੀ ਫੋਟੋ, ਸੂਰਿਆਕੁਮਾਰ ਯਾਦਵ ਨੇ ਦਿੱਤੀ ਮਜ਼ੇਦਾਰ ਟਿੱਪਣੀ
ਅਸੀਂ ਟੀਮ ਦਾ ਸੁਆਗਤ ਕਰਨ ਲਈ ਉਤਸੁਕ ਹਾਂ
ਆਸਟ੍ਰੇਲੀਅਨ ਪੀਐਮ ਨੇ ਅੱਗੇ ਕਿਹਾ ਕਿ ਇੱਕ ਵਾਰ ਫਿਰ ਉਹੀ ਪੁਰਾਣੀ ਆਸਟ੍ਰੇਲੀਆਈ ਟੀਮ ਹਮੇਸ਼ਾ ਜਿੱਤਦੀ ਰਹਿੰਦੀ ਹੈ। ਮੈਂ ਟੀਮ ਦੀ ਵਾਪਸੀ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹਾਂ।
ਏਸ਼ੇਜ਼ ਸੀਰੀਜ਼ 2023 ਦਾ ਤੀਜਾ ਟੈਸਟ ਮੈਚ 6 ਜੁਲਾਈ ਤੋਂ ਹੈਡਿੰਗਲੇ 'ਚ ਖੇਡਿਆ ਜਾਵੇਗਾ। ਜੇਕਰ ਆਸਟਰੇਲਿਆਈ ਟੀਮ ਇਹ ਮੈਚ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਉਹ ਏਸ਼ੇਜ਼ ਨੂੰ ਬਰਕਰਾਰ ਰੱਖੇਗੀ ਅਤੇ ਸੀਰੀਜ਼ ਵਿੱਚ ਵੀ ਅਜੇਤੂ ਬੜ੍ਹਤ ਬਣਾ ਲਵੇਗੀ। ਦੂਜੇ ਪਾਸੇ ਜੇਕਰ ਟੈਸਟ ਡਰਾਅ ਰਿਹਾ ਤਾਂ ਕੰਗਾਰੂ ਟੀਮ ਐਸ਼ੇਜ਼ ਨੂੰ ਬਰਕਰਾਰ ਰੱਖ ਸਕੇਗੀ।
ਇਹ ਵੀ ਪੜ੍ਹੋ: ਮਹਿਲਾ ਕ੍ਰਿਕਟਰ ਲਈ ਵਿਰਾਟ ਕੋਹਲੀ ਬਣੇ ਭਗਵਾਨ, ਦੱਸਿਆ ਕਿਹੜੀਆਂ ਕਿਹੜੀਆਂ ਗੱਲਾਂ ਰਹੀਆਂ ਖਾਸ