Babar Azam Becomes The Fastest To Reach 5000 Runs In ODIs: ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਹੁਣ ਵਨਡੇ ਕ੍ਰਿਕਟ 'ਚ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬਾਬਰ ਹੁਣ ਵਨਡੇ 'ਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਬਾਬਰ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਖਿਡਾਰੀ ਹਾਸ਼ਿਮ ਅਮਲਾ ਦੇ ਨਾਮ ਸੀ। ਅਮਲਾ ਨੇ ਵਨਡੇ ਫਾਰਮੈਟ 'ਚ 101 ਪਾਰੀਆਂ 'ਚ ਆਪਣੀਆਂ 5000 ਦੌੜਾਂ ਪੂਰੀਆਂ ਕੀਤੀਆਂ।


ਬਾਬਰ ਆਜ਼ਮ ਨੇ ਇਹ ਰਿਕਾਰਡ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ 'ਤੇ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਚੌਥੇ ਮੈਚ 'ਚ ਹਾਸਲ ਕੀਤਾ। ਬਾਬਰ ਨੇ ਹੁਣ ਵਨਡੇ 'ਚ ਸਿਰਫ 97 ਪਾਰੀਆਂ 'ਚ ਇਹ ਮੁਕਾਮ ਹਾਸਲ ਕਰਕੇ ਸਾਰੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਹੁਣ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਹਨ, ਜਦਕਿ ਹਾਸ਼ਿਮ ਅਮਲਾ ਦੂਜੇ ਨੰਬਰ 'ਤੇ ਪਹੁੰਚ ਗਏ ਹਨ।


ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਖਿਡਾਰੀ ਵਿਵਿਅਨ ਰਿਚਰਡਸ ਨੇ ਵਨਡੇ ਵਿੱਚ 114 ਪਾਰੀਆਂ ਵਿੱਚ ਆਪਣੀਆਂ 5,000 ਦੌੜਾਂ ਪੂਰੀਆਂ ਕੀਤੀਆਂ। ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ 114 ਪਾਰੀਆਂ ਨਾਲ ਇਸ ਸੂਚੀ 'ਚ ਚੌਥੇ ਸਥਾਨ 'ਤੇ ਹਨ। ਆਸਟ੍ਰੇਲੀਆ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਹੁਣ 115 ਪਾਰੀਆਂ ਦੇ ਨਾਲ ਇਸ ਸੂਚੀ 'ਚ 5ਵੇਂ ਨੰਬਰ 'ਤੇ ਪਹੁੰਚ ਗਏ ਹਨ।


ਇਹ ਵੀ ਪੜ੍ਹੋ: Anushka Sharma: ਅਨੁਸ਼ਕਾ-ਵਿਰਾਟ ਦੀ ਤਸਵੀਰ 'ਤੇ ਫੈਨ ਦਾ ਕਮੈਂਟ ਵਾਇਰਲ, ਕਿਹਾ- 'ਥੋੜਾ ਸਮਾਇਲ ਕਰੋ, ਇੰਨੇਂ 'ਗੰਭੀਰ' ਕਿਉਂ...'


ਬਾਬਰ ਸਭ ਤੋਂ ਤੇਜ਼ 5000 ਦੌੜਾਂ ਪੂਰੇ ਕਰਨ ਵਾਲੇ ਦੂਜੇ ਖਿਡਾਰੀ ਬਣੇ


ਵਨਡੇ ਫਾਰਮੈਟ 'ਚ ਬਾਬਰ ਆਜ਼ਮ ਆਪਣੇ ਬੱਲੇ ਨਾਲ ਲਗਾਤਾਰ ਕਈ ਰਿਕਾਰਡ ਬਣਾ ਰਹੇ ਹਨ। ਬਾਬਰ ਵਨਡੇ 'ਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਖਿਡਾਰੀ ਹਨ। ਬਾਬਰ ਨੇ ਸਿਰਫ 81 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਸੀ।


ਬਾਬਰ ਆਜ਼ਮ ਹੁਣ ਤੱਕ ਵਨਡੇ ਫਾਰਮੈਟ 'ਚ ਕਰੀਬ 60 ਦੀ ਔਸਤ ਨਾਲ ਦੌੜਾਂ ਬਣਾਉਂਦੇ ਨਜ਼ਰ ਆਏ ਹਨ। ਬਾਬਰ ਨੇ ਵਨਡੇ 'ਚ 17 ਸੈਂਕੜੇ ਅਤੇ 27 ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਬਾਬਰ ਨੇ ਵਨਡੇ ਵਿੱਚ 89.24 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Burak Deniz: ਤੁਰਕੀ ਦਾ ਪ੍ਰਸਿੱਧ ਐਕਟਰ ਬੁਰਾਕ ਡੇਨਿਜ਼ ਪਹੁੰਚਿਆ ਭਾਰਤ, ਬਾਲੀਵੁੱਡ ਗੀਤਾਂ 'ਤੇ ਥਿਰਕਦਾ ਆਇਆ ਨਜ਼ਰ