Babar Azam Viral Video: ਸੋਸ਼ਲ ਮੀਡੀਆ 'ਤੇ ਬਾਬਰ ਆਜ਼ਮ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਾਬਕਾ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਵੀਡੀਓ ਬੰਗਲਾਦੇਸ਼ ਪ੍ਰੀਮੀਅਰ ਲੀਗ ਦਾ ਹੈ। ਦਰਅਸਲ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਬਾਬਰ ਆਜ਼ਮ ਨਾਲ ਬੰਗਲਾਦੇਸ਼ੀ ਖਿਡਾਰੀ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਸਾਬਕਾ ਪਾਕਿਸਤਾਨੀ ਕਪਤਾਨ ਵੀ ਗੁੱਸਾ ਵਿੱਚ ਭੜਕ ਉੱਠਿਆ। ਇਸ ਤੋਂ ਬਾਅਦ ਹਾਲਾਤ ਇੰਨੇ ਵਿਗੜ ਗਏ ਕਿ ਮੈਦਾਨੀ ਅੰਪਾਇਰ ਨੂੰ ਦਖਲ ਦੇਣਾ ਪਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ
ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ 12ਵੇਂ ਮੁਕਾਬਲੇ ਵਿੱਚ ਰੰਗਪੁਰ ਰਾਈਡਰਜ਼ ਅਤੇ ਦੁਰਦੰਤੋ ਢਾਕਾ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਬਾਬਰ ਆਜ਼ਮ ਰੰਗਪੁਰ ਲਈ ਓਪਨਿੰਗ ਕਰਨ ਆਏ। ਢਾਕਾ ਟੀਮ ਦੇ ਅਰਾਫਤ ਨੇ ਜਿਵੇਂ ਹੀ ਬਾਬਰ ਆਜ਼ਮਵਾਲੀ ਟੀਮ ਦੇ ਨੂਰੁਲ ਹਸਨ ਦਾ 13ਵੇਂ ਓਵਰ ਦੀ ਤੀਜੀ ਗੇਂਦ 'ਤੇ ਵਿਕਟ ਲਿਆ। ਇਸ ਤੋਂ ਬਾਅਦ ਢਾਕਾ ਦੇ ਵਿਕਟਕੀਪਰ ਇਰਫਾਨ ਸੁਕੁਰ ਨੇ ਬਾਬਰ ਆਜ਼ਮ ਨੂੰ ਸਲੇਜ ਕੀਤਾ। ਪਰ ਬਾਬਰ ਆਜ਼ਮ ਕਿੱਥੇ ਰੁਕਣ ਵਾਲਾ ਸੀ… ਇਸ ਤੋਂ ਬਾਅਦ ਦੋਵੇਂ ਖਿਡਾਰੀ ਆਹਮੋ-ਸਾਹਮਣੇ ਆ ਗਏ। ਜਿਸ ਤੋਂ ਬਾਅਦ ਅੰਪਾਇਰ ਨੇ ਮਾਮਲਾ ਸ਼ਾਂਤ ਕੀਤਾ।
ਬਾਬਰ ਆਜ਼ਮ ਨੇ ਸ਼ਾਨਦਾਰ ਪਾਰੀ ਖੇਡੀ
ਹਾਲਾਂਕਿ ਬਾਬਰ ਆਜ਼ਮ ਨੇ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਸਾਬਕਾ ਪਾਕਿਸਤਾਨੀ ਕਪਤਾਨ ਨੇ 46 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 1 ਛੱਕਾ ਲਗਾਇਆ। ਬਾਬਰ ਆਜ਼ਮ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 183 ਦੌੜਾਂ ਬਣਾਈਆਂ। ਜਵਾਬ 'ਚ ਢਾਕਾ ਦੀ ਟੀਮ 16.3 ਓਵਰਾਂ 'ਚ 104 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਰੰਗਪੁਰ ਰਾਈਡਰਜ਼ ਨੇ 79 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।