Heather Knight: ਹਾਲ ਹੀ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੇ ਸ਼ਡਿਊਲ ਦਾ ਐਲਾਨ ਕੀਤਾ ਗਿਆ। ਮਹਿਲਾ ਪ੍ਰੀਮੀਅਰ ਲੀਗ ਦਾ ਦੂਜਾ ਸੀਜ਼ਨ 23 ਫਰਵਰੀ ਤੋਂ ਖੇਡਿਆ ਜਾਵੇਗਾ। ਪਰ ਟੂਰਨਾਮੈਂਟ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਆਰਸੀਬੀ ਦੀ ਖਿਡਾਰਨ ਹੀਥਰ ਨਾਈਟ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਹੀਥਰ ਨਾਈਟ ਦਾ ਨਾ ਖੇਡਣਾ ਆਰਸੀਬੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹੀਥਰ ਨਾਈਟ ਦੀ ਜਗ੍ਹਾ ਦੱਖਣੀ ਅਫਰੀਕੀ ਖਿਡਾਰੀ ਨਦੀਨ ਡੀ ਕਲਰਕ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ।


ਹੀਥਰ ਨਾਈਟ ਨੇ ਆਪਣਾ ਨਾਂ ਕਿਉਂ ਵਾਪਸ ਲਿਆ?


ਮੀਡੀਆ ਰਿਪੋਰਟਾਂ ਮੁਤਾਬਕ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਰਾਸ਼ਟਰੀ ਟੀਮ ਅਤੇ ਡਬਲਯੂ.ਪੀ.ਐੱਲ. ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਹੀਥਰ ਨਾਈਟ ਸਮੇਤ ਇੰਗਲੈਂਡ ਦੀਆਂ ਕਈ ਹੋਰ ਖਿਡਾਰਨਾਂ ਮਹਿਲਾ ਪ੍ਰੀਮੀਅਰ ਲੀਗ ਤੋਂ ਆਪਣਾ ਨਾਂ ਵਾਪਸ ਲੈ ਰਹੀਆਂ ਹਨ। ਦਰਅਸਲ, ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਖਿਲਾਫ ਸੀਰੀਜ਼ ਖੇਡੇਗੀ। ਇਸ ਦੌਰਾਨ ਭਾਰਤ ਵਿੱਚ ਮਹਿਲਾ ਪ੍ਰੀਮੀਅਰ ਲੀਗ ਖੇਡੀ ਜਾਣੀ ਹੈ। ਪਰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਹੀਥਰ ਨਾਈਟ ਸਮੇਤ ਬਾਕੀ ਖਿਡਾਰਨਾਂ ਨਿਊਜ਼ੀਲੈਂਡ ਸੀਰੀਜ਼ ਲਈ ਉਪਲਬਧ ਹੋਣ ਅਤੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਨਾ ਖੇਡਣ।






 


ਰਾਇਲ ਚੈਲੰਜਰਜ਼ ਬੰਗਲੌਰ ਟੀਮ-


ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡੇਵਾਈਨ, ਐਲੀਜ਼ ਪੇਰੀ, ਇੰਦਰਾਣੀ ਰਾਏ, ਕਨਿਕਾ ਆਹੂਜਾ, ਆਸ਼ਾ ਸ਼ੋਭਨਾ, ਦਿਸ਼ਾ ਕੈਸੈਟ, ਰੇਣੁਕਾ ਸਿੰਘ, ਰਿਚਾ ਘੋਸ਼, ਸ਼੍ਰੇਅੰਕਾ ਪਾਟਿਲ, ਜਾਰਜੀਆ ਵੇਅਰਹਮ, ਕੇਟ ਕਰਾਸ, ਏਕਤਾ ਬਿਸ਼ਟ, ਸ਼ੁਭਾ ਸਤੀਸ਼, ਸਿਮਬਿਨੇਨੀ ਮੇਘਨਾ, ਸੋਫੀ ਮੋਲੀਨੇਕਸ, ਨਦੀਨ ਡੀ ਕਲਰਕ।


Read More: Ravindra Jadeja: ਰਵਿੰਦਰ ਜਡੇਜਾ ਕੋਲ ਕਰੋੜਾਂ ਦੀ ਜਾਇਦਾਦ, ਜਾਣੋ ਲਗਜ਼ਰੀ ਗੱਡੀਆਂ ਦੀ ਥਾਂ ਘੋੜਿਆਂ ਦਾ ਕਿਉਂ ਸ਼ੌਕੀਨ ?



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।