Babar Azam The Hundred: ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੀ ਕਈ ਮੌਕਿਆਂ 'ਤੇ ਤੁਲਨਾ ਕੀਤੀ ਗਈ ਹੈ। ਪਰ ਜੇਕਰ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਕਾਫੀ ਫਰਕ ਨਜ਼ਰ ਆਉਂਦਾ ਹੈ। ਕੋਹਲੀ ਆਈਪੀਐੱਲ 2024 'ਚ ਖੇਡਣ ਲਈ ਤਿਆਰ ਹਨ। ਉਹ ਲੰਬੇ ਸਮੇਂ ਤੋਂ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਹਿੱਸਾ ਹੈ। ਉਥੇ ਹੀ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਵੀ ਦ ਹੰਡਰਡ 'ਚ ਕੋਈ ਖਰੀਦਦਾਰ ਨਹੀਂ ਮਿਲਿਆ। ਬਾਬਰ ਦੇ ਨਾਲ ਹੀ ਮੁਹੰਮਦ ਰਿਜ਼ਵਾਨ ਵੀ ਲਗਾਤਾਰ ਚੌਥੀ ਵਾਰ ਅਨਸੋਲਡ ਰਹੇ।


ਦਰਅਸਲ, ਦ ਹੰਡ੍ਰੇਡ 2024 ਦੀ 23 ਜੁਲਾਈ ਤੋਂ ਸ਼ੁਰੂਆਤ ਹੋਏਗੀ। ਇਸ ਦੇ ਲਈ ਹਾਲ ਹੀ 'ਚ ਨਿਲਾਮੀ ਹੋਈ। ਇਸ 'ਚ ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਅਤੇ ਰਿਜ਼ਵਾਨ ਅਨਸੋਲਡ ਰਹੇ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਲਗਾਤਾਰ ਚੌਥੀ ਵਾਰ ਅਨਸੋਲਡ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ 2021 ਤੋਂ ਬਾਅਦ ਕੋਈ ਖਰੀਦਦਾਰ ਨਹੀਂ ਮਿਲਿਆ ਹੈ। ਰਿਜ਼ਵਾਨ ਅਤੇ ਬਾਬਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜੇਕਰ ਪਾਕਿਸਤਾਨ ਸੁਪਰ ਲੀਗ 'ਚ ਬਾਬਰ ਦੇ ਹਾਲੀਆ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਚੰਗਾ ਰਿਹਾ ਹੈ। ਪਰ ਇਸ ਦੇ ਬਾਵਜੂਦ ਉਹ ਅਨਸੋਲਡ ਰਹੇ।


ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ RCB ਲਈ IPL 2024 ਵਿੱਚ ਖੇਡਣਗੇ। ਕੋਹਲੀ ਕਰੀਬ 2 ਮਹੀਨਿਆਂ ਤੋਂ ਬ੍ਰੇਕ 'ਤੇ ਸਨ। ਪਰ ਹੁਣ ਉਹ ਮੈਦਾਨ 'ਤੇ ਵਾਪਸੀ ਲਈ ਤਿਆਰ ਹੈ। ਕੋਹਲੀ ਨੇ ਵਿਸ਼ਵ ਕ੍ਰਿਕਟ 'ਚ ਕਈ ਅਜਿਹੇ ਰਿਕਾਰਡ ਬਣਾਏ ਹਨ, ਜਿਨ੍ਹਾਂ ਨੂੰ ਤੋੜਨਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੋਵੇਗਾ। ਬਾਬਰ, ਕੋਹਲੀ ਤੋਂ ਰਿਕਾਰਡਾਂ ਦੇ ਮਾਮਲੇ 'ਚ ਕਾਫੀ ਪਿੱਛੇ ਹੈ।


ਜੇਕਰ ਬਾਬਰ ਦੇ ਟੀ-20 ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 290 ਮੈਚ ਖੇਡੇ ਹਨ। ਇਸ ਦੌਰਾਨ 10495 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 11 ਸੈਂਕੜੇ ਅਤੇ 87 ਅਰਧ ਸੈਂਕੜੇ ਲਗਾਏ ਹਨ। ਬਾਬਰ ਦਾ ਸਰਵੋਤਮ ਟੀ-20 ਦਾ ਸਕੋਰ 122 ਦੌੜਾਂ ਰਿਹਾ ਹੈ। ਉਹ 109 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 3698 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਟੀ-20 ਇੰਟਰਨੈਸ਼ਨਲ 'ਚ 3 ਸੈਂਕੜੇ ਅਤੇ 33 ਅਰਧ ਸੈਂਕੜੇ ਲਗਾਏ ਹਨ। ਮੁਹੰਮਦ ਰਿਜ਼ਵਾਨ ਨੇ ਵੀ ਪੀਐਸਐਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਹ ਮੁਲਤਾਨ ਸੁਲਤਾਨ ਟੀਮ ਦਾ ਹਿੱਸਾ ਸੀ।



Read More: Cricketer Died: ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਕ੍ਰਿਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ