Babar Azam Resign As Pakistan Captain: ਪਾਕਿਸਤਾਨ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੇ ਦੂਜੀ ਵਾਰ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਬਾਬਰ ਪਾਕਿਸਤਾਨ ਦੇ ਵਨਡੇ ਅਤੇ ਟੀ-20 ਦੇ ਕਪਤਾਨ ਸਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਵਾਰ ਅਸਤੀਫਾ ਦੇ ਦਿੱਤਾ ਸੀ ਪਰ ਉਨ੍ਹਾਂ ਨੂੰ ਫਿਰ ਤੋਂ ਕਪਤਾਨ ਬਣਾਇਆ ਗਿਆ ਸੀ। ਇਸ ਵਾਰ ਬਾਬਰ ਨੇ 'ਵਰਕਲੋਡ' ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦੀ ਕਪਤਾਨੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਬੱਲੇਬਾਜ਼ੀ 'ਤੇ ਜ਼ਿਆਦਾ ਧਿਆਨ ਦੇ ਸਕਣਗੇ।


02 ਅਕਤੂਬਰ ਬੁੱਧਵਾਰ ਨੂੰ ਬਾਬਰ ਨੇ ਕਪਤਾਨੀ ਤੋਂ ਅਸਤੀਫਾ ਦੇਣ ਦੀ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਬਾਬਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਪਿਆਰੇ ਫੈਂਸ, ਮੈਂ ਅੱਜ ਤੁਹਾਡੇ ਨਾਲ ਕੁਝ ਨਿਊਜ਼ ਸਾਂਝੀ ਕਰ ਰਿਹਾ ਹਾਂ। ਮੈਂ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੀ ਸੂਚਨਾ ਪਿਛਲੇ ਮਹੀਨੇ ਪੀਸੀਬੀ ਅਤੇ ਟੀਮ ਪ੍ਰਬੰਧਨ ਨੂੰ ਦਿੱਤੀ ਗਈ ਸੀ। "


ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ 'ਤੇ ਹੋਈ ਇੱਕ ਹੋਰ ਨੌਜਵਾਨ ਦੀ ਮੌਤ, ਵਿਆਹ ਕਰਵਾਉਣ ਲਈ ਆਉਣਾ ਸੀ ਪੰਜਾਬ


ਬਾਬਰ ਨੇ ਲਿਖਿਆ, "ਇਸ ਟੀਮ ਦੀ ਕਪਤਾਨੀ ਕਰਨਾ ਸਨਮਾਨ ਦੀ ਗੱਲ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਮੈਂ ਇਸ ਅਹੁਦੇ ਤੋਂ ਹਟ ਕੇ ਆਪਣੀ ਭੂਮਿਕਾ 'ਤੇ ਧਿਆਨ ਕੇਂਦਰਿਤ ਕਰਾਂ। ਕਪਤਾਨੀ ਇੱਕ ਰਿਵਾਰਡਿੰਗ ਐਕਸਪੀਰੀਅੰਸ ਰਿਹਾ ਹੈ, ਪਰ ਇਸ ਨਾਲ ਕੰਮ ਦਾ ਭਾਰ ਵੱਧ ਜਾਂਦਾ ਹੈ। ਮੈਂ ਆਪਣੇ ਪ੍ਰਦਰਸ਼ਨ ਨੂੰ ਪਹਿਲ ਦੇਣਾ ਚਾਹੁੰਦਾ ਹਾਂ, ਆਪਣੀ ਬੱਲੇਬਾਜ਼ੀ ਦਾ ਆਨੰਦ ਲੈਣਾ ਚਾਹੁੰਦਾ ਹਾਂ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ, ਜਿਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ।"






ਬਾਬਰ ਨੇ ਅੱਗੇ ਲਿਖਿਆ, "ਅਹੁਦਾ ਛੱਡਣ ਨਾਲ, ਮੈਂ ਅੱਗੇ ਵਧਣ ਦੀ ਸਪੱਸ਼ਟਤਾ ਹਾਸਲ ਕਰਾਂਗਾ ਅਤੇ ਆਪਣੀ ਖੇਡ ਅਤੇ ਨਿੱਜੀ ਵਿਕਾਸ 'ਤੇ ਜ਼ਿਆਦਾ ਐਨਰਜੀ ਲਾ ਸਕਾਂਗਾ।" ਇੱਥੇ ਦੇਖੋ ਪੋਸਟ 



ਤੁਹਾਨੂੰ ਦੱਸ ਦੇਈਏ ਕਿ ਬਾਬਰ ਆਜ਼ਮ ਦਾ ਇੱਕ ਸਾਲ ਦੇ ਅੰਦਰ ਕਪਤਾਨੀ ਤੋਂ ਇਹ ਦੂਜਾ ਅਸਤੀਫਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਕਪਤਾਨੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਵਨਡੇ ਵਿਸ਼ਵ ਕੱਪ ਤੋਂ ਬਾਅਦ ਬਾਬਰ ਨੇ 15 ਨਵੰਬਰ 2023 ਨੂੰ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਉਸ ਸਮੇਂ ਬਾਬਰ ਪਾਕਿਸਤਾਨ ਲਈ ਤਿੰਨੋਂ ਫਾਰਮੈਟਾਂ ਦੇ ਕਪਤਾਨ ਸਨ।


ਇਹ ਵੀ ਪੜ੍ਹੋ: Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ