Jay Shah Announces IPL Salary Increase: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਈਪੀਐੱਲ 'ਚ ਖਿਡਾਰੀਆਂ ਦੀ ਤਨਖਾਹ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਜੈ ਸ਼ਾਹ ਨੇ ਕਿਹਾ ਕਿ ਕਿਸੇ ਵੀ ਟੀਮ ਨਾਲ ਕੀਤੇ ਗਏ ਇਕਰਾਰਨਾਮੇ ਦੀ ਰਕਮ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਹਰ ਮੈਚ ਖੇਡਣ ਲਈ 7.5 ਲੱਖ ਰੁਪਏ ਦੀ ਵੱਖਰੀ ਰਕਮ ਅਦਾ ਕੀਤੀ ਜਾਵੇਗੀ।
ਜੈ ਸ਼ਾਹ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ, "ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾਉਣ ਲਈ ਇੱਕ ਇਤਿਹਾਸਕ ਫੈਸਲਾ ਲਿਆ ਜਾ ਰਿਹਾ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕ੍ਰਿਕਟਰਾਂ ਨੂੰ ਹਰ ਮੈਚ ਲਈ 7.5 ਲੱਖ ਰੁਪਏ ਦੀ ਫੀਸ ਦਿੱਤੀ ਜਾਏਗੀ, ਕੋਈ ਖਿਡਾਰੀ ਪੂਰੇ ਸੀਜ਼ਨ 'ਚ ਸਾਰੇ ਮੈਚ ਖੇਡਦਾ ਹੈ ਤਾਂ ਉਹ ਟੀਮ ਨਾਲ ਕਰਾਰ ਤੋਂ ਇਲਾਵਾ 1.05 ਕਰੋੜ ਰੁਪਏ ਹੋਰ ਕਮਾ ਸਕਦਾ ਹੈ।
ਜੈ ਸ਼ਾਹ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਹਰੇਕ ਫਰੈਂਚਾਈਜ਼ੀ ਪੂਰੇ ਸੀਜ਼ਨ ਲਈ ਮੈਚ ਫੀਸ ਦਾ ਭੁਗਤਾਨ ਕਰਨ ਲਈ 12.60 ਕਰੋੜ ਰੁਪਏ ਅਲਾਟ ਕਰੇਗੀ। ਇਹ ਆਈਪੀਐਲ ਅਤੇ ਸਾਡੇ ਖਿਡਾਰੀਆਂ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਬੀਸੀਸੀਆਈ ਦੀ ਸਾਲਾਨਾ ਮੀਟਿੰਗ ਵਿੱਚ ਬਹੁਤ ਵੱਡੇ ਫੈਸਲੇ ਲਏ ਜਾਣਗੇ ਕਿ ਕਿਆਸ ਹਨ। ਯਾਦ ਰਹੇ ਕਿ ਜੁਲਾਈ ਵਿੱਚ ਬੀਸੀਸੀਆਈ ਅਧਿਕਾਰੀਆਂ ਨੇ ਆਈਪੀਐਲ ਟੀਮ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਸੀ। ਉਸ ਮੀਟਿੰਗ ਵਿੱਚ ਕਈ ਟੀਮ ਮਾਲਕਾਂ ਨੇ ਰਿਟੇਨਸ਼ਨ ਪਾਲਿਸੀ ਅਤੇ ਟੀਮ ਪਰਸ ਨੂੰ ਲੈ ਕੇ ਸਵਾਲ ਉਠਾਏ ਸਨ। ਇਸ ਕਾਰਨ ਹੁਣ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਈਪੀਐਲ 2025 ਦੀ ਮੇਗਾ ਨਿਲਾਮੀ ਵਿੱਚ ਹਰੇਕ ਟੀਮ ਨੂੰ ਘੱਟੋ-ਘੱਟ 5 ਖਿਡਾਰੀਆਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।