Captain Resigned: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ 16 ਅਕਤੂਬਰ ਤੋਂ ਸ਼ੁਰੂ ਹੋਣੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ਟੀਮ 'ਚ ਵੱਡਾ ਬਦਲਾਅ ਹੋਇਆ ਹੈ। ਜਿਸ ਨਾਲ ਕ੍ਰਿਕਟ ਜਗਤ ਵਿੱਚ ਤਰਥੱਲੀ ਮੱਚ ਗਈ ਹੈ। ਦਰਅਸਲ, ਭਾਰਤ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੈਸਟ ਟੀਮ ਦਾ ਕਪਤਾਨ ਬਦਲ ਗਿਆ ਹੈ। ਟਿਮ ਸਾਊਥੀ ਨੇ ਨਿਊਜ਼ੀਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਟੈਸਟ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਟਾਮ ਲੈਥਮ ਨੂੰ ਸੌਂਪ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਨੌਂ ਮੈਚਾਂ ਵਿੱਚ ਟੀਮ ਦੀ ਅਗਵਾਈ ਕਰਨ ਵਾਲੇ ਲੈਥਮ ਹੁਣ ਪੂਰੇ ਸਮੇਂ ਦੀ ਜ਼ਿੰਮੇਵਾਰੀ ਸੰਭਾਲਣਗੇ, ਜਿਸ ਵਿੱਚ ਭਾਰਤ ਦਾ ਆਗਾਮੀ ਦੌਰਾ ਵੀ ਸ਼ਾਮਲ ਹੈ। ਨਿਊਜ਼ੀਲੈਂਡ ਲਈ 2008 'ਚ ਡੈਬਿਊ ਕਰਨ ਵਾਲੇ ਸਾਊਥੀ ਨੇ 102 ਟੈਸਟ ਮੈਚਾਂ 'ਚ 382 ਵਿਕਟਾਂ ਲਈਆਂ ਹਨ, ਉਹ ਸੀਨੀਅਰ ਖਿਡਾਰੀ ਦੇ ਤੌਰ 'ਤੇ ਟੀਮ ਦਾ ਹਿੱਸਾ ਬਣੇ ਰਹਿਣਗੇ।
ਇਸਦੇ ਨਾਲ ਹੀ 35 ਸਾਲਾ ਟਿਮ ਸਾਊਥੀ ਨੇ ਆਪਣੇ ਵਿਅਕਤੀਗਤ ਪ੍ਰਦਰਸ਼ਨ 'ਤੇ ਧਿਆਨ ਦੇਣ ਦੀ ਇੱਛਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਹਮੇਸ਼ਾ ਟੀਮ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਟੀਮ ਲਈ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਚੋਟੀ ਦੀ ਫਾਰਮ 'ਚ ਵਾਪਸੀ ਅਤੇ ਮੈਦਾਨ 'ਤੇ ਨਿਊਜ਼ੀਲੈਂਡ ਦੀ ਸਫਲਤਾ 'ਚ ਯੋਗਦਾਨ ਪਾਉਣ 'ਤੇ ਹੋਵੇਗਾ।
ਇਕ ਘੰਟੇ 'ਚ 2 ਕਪਤਾਨਾਂ ਨੇ ਦਿੱਤਾ ਅਸਤੀਫਾ
ਸਾਊਦੀ ਦਾ ਅਸਤੀਫਾ ਲਗਾਤਾਰ 2 ਸੀਰੀਜ਼ ਹਾਰਨ ਤੋਂ ਬਾਅਦ ਆਇਆ ਹੈ। ਆਸਟ੍ਰੇਲੀਆ ਦੇ ਖਿਲਾਫ ਘਰ ਵਿੱਚ 2-0 ਨਾਲ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੀਵੀਆਂ ਨੂੰ ਸ਼੍ਰੀਲੰਕਾ ਦੇ ਖਿਲਾਫ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ 'ਚ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਊਥੀ ਦੀ ਕਪਤਾਨੀ 'ਚ ਨਿਊਜ਼ੀਲੈਂਡ ਨੇ 14 ਮੈਚ ਖੇਡੇ ਅਤੇ 6 ਜਿੱਤੇ। ਇਸਦੇ ਨਾਲ ਹੀ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ 2 ਮੈਚ ਡਰਾਅ ਰਹੇ।
ਟਿਮ ਸਾਊਦੀ ਦੀ ਕਪਤਾਨੀ ਛੱਡਣ ਦੀ ਖਬਰ ਬਾਬਰ ਆਜ਼ਮ ਦੇ ਪਾਕਿਸਤਾਨ ਦੀ ਸਫੇਦ ਗੇਂਦ ਦੀ ਕਪਤਾਨੀ ਤੋਂ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਆਈ ਹੈ। ਇਸ ਤਰ੍ਹਾਂ ਕਰੀਬ ਇਕ ਘੰਟੇ ਦੇ ਅੰਦਰ ਕ੍ਰਿਕਟ ਜਗਤ ਦੇ ਦੋ ਵੱਡੇ ਕਪਤਾਨਾਂ ਦੇ ਅਸਤੀਫੇ ਨਾਲ ਪ੍ਰਸ਼ੰਸਕ ਕਾਫੀ ਹੈਰਾਨ ਹਨ। ਬਾਬਰ ਨੇ 2 ਅਕਤੂਬਰ ਦੀ ਅੱਧੀ ਰਾਤ ਨੂੰ ਕਪਤਾਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ, ਜਿਸ ਤੋਂ ਤੁਰੰਤ ਬਾਅਦ ਨਿਊਜ਼ੀਲੈਂਡ ਕ੍ਰਿਕੇਟ ਨੇ ਐਲਾਨ ਕੀਤਾ ਕਿ ਟਾਮ ਸਾਊਥੀ ਦੀ ਜਗ੍ਹਾ ਹੁਣ ਟਾਮ ਲੈਥਮ ਨਿਊਜ਼ੀਲੈਂਡ ਟੈਸਟ ਟੀਮ ਦੇ ਕਪਤਾਨ ਹੋਣਗੇ।
ਇੱਥੇ ਵੇਖੋ ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਦੀ ਲਿਸਟ
ਭਾਰਤ ਬਨਾਮ ਨਿਊਜ਼ੀਲੈਂਡ (IND ਬਨਾਮ NZ) ਟੈਸਟ ਸੀਰੀਜ਼ ਦਾ ਪੂਰਾ ਸਮਾਂ-ਸਾਰਣੀ
ਪਹਿਲਾ ਟੈਸਟ - ਬੈਂਗਲੁਰੂ: 16 ਅਕਤੂਬਰ (ਬੁੱਧਵਾਰ) - 20 ਅਕਤੂਬਰ (ਐਤਵਾਰ)
ਦੂਜਾ ਟੈਸਟ - ਪੁਣੇ: ਅਕਤੂਬਰ 24 (ਵੀਰਵਾਰ) - ਅਕਤੂਬਰ 28 (ਸੋਮਵਾਰ)
ਤੀਜਾ ਟੈਸਟ - ਮੁੰਬਈ: 1 ਨਵੰਬਰ (ਸ਼ੁੱਕਰਵਾਰ) - 5 ਨਵੰਬਰ (ਮੰਗਲਵਾਰ)
Read MOre: Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ, ਵੀਡੀਓ ਸ਼ੇਅਰ ਕਰ ਬੋਲੇ...