ਨਵੀਂ ਦਿੱਲੀ: ਕੋਲਕਾਤਾ 'ਚ ਖੇਡੀ ਗਈ ਟੀ-20 ਸੀਰੀਜ਼ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ। ਇਸ ਸੀਰੀਜ਼ ਦੇ ਆਖਰੀ ਮੈਚ 'ਚ ਭਾਰਤ ਨੇ 17 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਦੀ ਇਸ ਜਿੱਤ ਵਿੱਚ ਸੂਰਿਆਕੁਮਾਰ ਯਾਦਵ ਤੇ ਵੈਂਕਟੇਸ਼ ਅਈਅਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੈਚ ਦੌਰਾਨ ਭਾਰਤੀ ਟੀਮ ਨੂੰ ਝਟਕਾ ਲੱਗਾ।
ਗੇਂਦਬਾਜ਼ ਦੀਪਕ ਚਾਹਰ ਨੂੰ ਸੱਟ ਕਾਰਨ ਮੈਦਾਨ ਛੱਡਣਾ ਪਿਆ। ਭਾਰਤ ਅਤੇ ਸ਼੍ਰੀਲੰਕਾ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਇਸ ਤੋਂ ਪਹਿਲਾਂ ਇਹ ਟੀਮ ਇੰਡੀਆ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿੱਚ 167 ਦੌੜਾਂ ਹੀ ਬਣਾ ਸਕੀ। ਇਸ ਦੌਰਾਨ ਚਾਹਰ ਨੇ ਸ਼ੁਰੂਆਤੀ ਦੋਵੇਂ ਵਿਕਟਾਂ ਲਈਆਂ ਤੇ ਉਹ ਆਪਣੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਰਨ-ਅੱਪ ਦੌਰਾਨ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ।
ਉਸ ਦੀ ਸੱਟ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਰਿਹਾ ਹੈ। ਜੇਕਰ ਇਹ 'ਟੀਅਰ' ਹੈ ਤਾਂ ਇੰਡੀਅਨ ਸੁਪਰ ਲੀਗ 'ਚ ਉਸ ਦਾ ਖੇਡਣਾ ਵੀ ਮੁਸ਼ਕਿਲ ਹੋਵੇਗਾ, ਜਿਸ ਦੀ ਨਿਲਾਮੀ 'ਚ ਚੇਨਈ ਸੁਪਰ ਕਿੰਗਜ਼ ਨੇ ਉਸ ਦੀਆਂ ਸੇਵਾਵਾਂ ਲਈ 14 ਕਰੋੜ ਰੁਪਏ ਖਰਚ ਕੀਤੇ ਸਨ।
ਗ੍ਰੇਡ 1 ਟੀਅਰ ਲਈ ਪੂਰੀ ਰਿਕਵਰੀ ਅਤੇ ਪੁਨਰਵਾਸ ਲਈ ਛੇ ਹਫ਼ਤੇ ਲੱਗਦੇ ਹਨ। ਪਰ ਫਿਲਹਾਲ ਸ਼੍ਰੀਲੰਕਾ ਦੇ ਖਿਲਾਫ ਲਖਨਊ 'ਚ 24 ਫਰਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਉਸਦਾ ਖੇਡਣਾ ਯਕੀਨੀ ਤੌਰ 'ਤੇ ਸ਼ੱਕੀ ਹੈ।
ਦੱਸ ਦਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 167 ਦੌੜਾਂ ਹੀ ਬਣਾ ਸਕੀ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ 24 ਫਰਵਰੀ ਤੋਂ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਖੇਡੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904