IND Vs SA 2nd T20: ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ T20 ਸੀਰੀਜ਼ ਦੇ ਦੂਜੇ ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 13 ਦੌੜਾਂ 'ਤੇ ਚਾਰ ਵਿਕਟਾਂ ਲੈ ਕੇ ਅਫਰੀਕੀ ਟੀਮ ਨੂੰ ਸਖਤ ਚੁਣੌਤੀ ਦੇਣ 'ਚ ਕੋਈ ਕਸਰ ਨਹੀਂ ਛੱਡੀ। ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਭੁਵੀ ਨੇ ਇੱਕੋ ਸਮੇਂ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ।


ਭੁਵਨੇਸ਼ਵਰ ਕੁਮਾਰ ਨੇ ਟੀ-20 ਕ੍ਰਿਕਟ 'ਚ ਆਪਣੇ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 2012 'ਚ ਉਸ ਨੇ ਪਾਕਿਸਤਾਨ ਖਿਲਾਫ ਆਪਣੇ ਡੈਬਿਊ 'ਚ 9 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਸੀ। ਇਸ ਨਾਲ ਭੁਵੀ ਟੀ-20 ਕ੍ਰਿਕਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਭੁਵੀ ਨੇ ਆਰ ਅਸ਼ਵਿਨ ਦਾ ਰਿਕਾਰਡ ਤੋੜ ਦਿੱਤਾ ਹੈ।


ਭੁਵਨੇਸ਼ਵਰ ਕੁਮਾਰ ਨੇ 61 ਟੀ-20 ਮੈਚਾਂ 'ਚ 63 ਵਿਕਟਾਂ ਲਈਆਂ। ਉਸ ਤੋਂ ਅੱਗੇ ਯੁਜਵੇਂਦਰ ਚਾਹਲ ਹਨ ਜਿਨ੍ਹਾਂ ਨੇ ਹੁਣ ਤੱਕ 69 ਵਿਕਟਾਂ ਲਈਆਂ ਹਨ। ਜਸਪ੍ਰੀਤ ਬੁਮਰਾਹ 62 ਵਿਕਟਾਂ ਲੈ ਕੇ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਤੋਂ ਬਿਲਕੁਲ ਪਿੱਛੇ ਹਨ। ਇਸ ਦੇ ਨਾਲ ਹੀ ਆਰ ਅਸ਼ਵਿਨ 61 ਵਿਕਟਾਂ ਨਾਲ ਚੌਥੇ ਨੰਬਰ 'ਤੇ ਬਰਕਰਾਰ ਹਨ।


ਭੁਵੀ ਨੇ ਕਰ ਦਿੱਤਾ ਕਮਾਲ


ਇਸ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਨੇ ਟੀ-20 ਕ੍ਰਿਕਟ ਵਿੱਚ ਤਿੰਨ ਵਾਰ ਇੱਕ ਪਾਰੀ ਵਿੱਚ ਚਾਰ ਤੋਂ ਵੱਧ ਵਿਕਟਾਂ ਲਈਆਂ ਹਨ। ਭਾਰਤ ਦਾ ਕੋਈ ਹੋਰ ਤੇਜ਼ ਗੇਂਦਬਾਜ਼ ਇੱਕ ਪਾਰੀ ਵਿੱਚ ਇੱਕ ਵਾਰ ਤੋਂ ਵੱਧ ਚਾਰ ਵਿਕਟਾਂ ਨਹੀਂ ਲੈ ਸਕਿਆ ਹੈ।


ਇੰਨਾ ਹੀ ਨਹੀਂ ਭੁਵਨੇਸ਼ਵਰ ਕੁਮਾਰ ਨੇ ਟੀ-20 ਕ੍ਰਿਕਟ 'ਚ 50ਵੀਂ ਵਾਰ ਪਾਰੀ ਦਾ ਪਹਿਲਾ ਓਵਰ ਸੁੱਟਿਆ, ਜੋ ਆਪਣੇ ਆਪ 'ਚ ਇਕ ਰਿਕਾਰਡ ਹੈ। ਬਿਲਾਲ ਖਾਨ ਨੇ ਟੀ-20 ਕ੍ਰਿਕਟ 'ਚ 43 ਵਾਰ ਪਾਰੀ ਦਾ ਪਹਿਲਾ ਓਵਰ ਸੁੱਟਿਆ ਹੈ। ਮਿਸ਼ੇਲ ਸਟਾਰਕ ਨੇ ਇਹ ਕਾਰਨਾਮਾ 38 ਵਾਰ ਕੀਤਾ ਹੈ।


ਇਹ ਵੀ ਪੜ੍ਹੋ: ਗੁਜਰਾਤ 'ਚੋਂ ਦਬੋਚੇ ਸਿੱਧੂ ਮੂਸੇਵਾਲਾ ਦੇ 'ਕਾਤਲ', ਮਹਾਰਾਸ਼ਟਰ ਪੁਲਿਸ ਦਾ ਵੱਡਾ ਐਕਸ਼ਨ