Sports News: ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦੇਈਏ ਕਿ ਬਾਬਰ ਆਜ਼ਮ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਖੂਬ ਸੁਰਖੀਆਂ ਵਿੱਚ ਰਹੇ ਹਨ। ਇਸ ਸਮੇਂ ਇਹ ਖਿਡਾਰੀ ਕਰੀਅਰ ਦੇ ਸਭ ਤੋਂ ਖਰਾਬ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦਰਅਸਲ, ਹਾਲ ਹੀ 'ਚ ਉਨ੍ਹਾਂ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਟੈਸਟ ਟੀਮ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਅਸੀਂ ਤੁਹਾਨੂੰ ਬਾਬਰ ਆਜ਼ਮ ਨਾਲ ਜੁੜੀ ਅਜਿਹੀ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉਡ ਜਾਣਗੇ। 


ਇਹ ਗੱਲ ਲਗਭਗ ਚਾਰ ਸਾਲ ਪਹਿਲਾਂ ਯਾਨੀ 2020 ਦੀ ਹੈ। ਜਦੋਂ ਇੱਕ ਲੜਕੀ ਨੇ ਖੁਦ ਨੂੰ ਬਾਬਰ ਦੀ ਗੁਆਂਢੀ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ ਲਾਇਆ ਸੀ ਕਿ ਬਾਬਰ ਨੇ ਵਿਆਹ ਦੇ ਬਹਾਨੇ ਕਰੀਬ 10 ਸਾਲ ਤੱਕ ਉਸਦਾ ਜਿਨਸੀ ਸ਼ੋਸ਼ਣ ਕੀਤਾ। ਮਹਿਲਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਘਟਨਾ ਦਾ ਖੁਲਾਸਾ ਕੀਤਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਔਰਤ ਦਾ ਨਾਂ ਹਮੀਜ਼ਾ ਦੱਸਿਆ ਗਿਆ ਸੀ।


Read MOre: Women's T20 World Cup 2024: ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੀ ਹਾਰ ਨੇ ਟੀਮ ਇੰਡੀਆ ਨੂੰ ਕੀਤਾ ਬਾਹਰ, ਜਾਣੋ ਸੈਮੀਫਾਈਨਲ 'ਚ ਕਿਸ-ਕਿਸ ਨੇ ਬਣਾਈ ਜਗ੍ਹਾ



ਔਰਤ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਉਹ ਅਤੇ ਬਾਬਰ ਇੱਕੋ ਹੀ ਇਲਾਕੇ ਵਿੱਚ ਰਹਿੰਦੇ ਸਨ ਅਤੇ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਉਸ ਦੌਰਾਨ ਬਾਬਰ ਨੇ ਔਰਤ ਨੂੰ ਪ੍ਰਪੋਜ਼ ਕੀਤਾ ਸੀ। ਮਹਿਲਾ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਬਾਬਰ ਦਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਸੀ। ਔਰਤ ਨੇ ਕਿਹਾ ਸੀ ਕਿ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, ਅਸੀਂ ਵਿਆਹ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਆਪਣੇ ਪਰਿਵਾਰ ਨੂੰ ਵਿਆਹ ਬਾਰੇ ਦੱਸਿਆ ਤਾਂ ਉਹ ਨਹੀਂ ਮੰਨੇ ਅਤੇ ਅਸੀਂ 2011 ਵਿੱਚ ਘਰੋਂ ਭੱਜ ਗਏ। ਬਾਬਰ ਕਹਿੰਦਾ ਸੀ ਕਿ ਉਹ ਦੋਵੇਂ ਅਦਾਲਤ ਵਿਚ ਵਿਆਹ ਕਰਵਾ ਲੈਣਗੇ, ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ।


ਬਾਬਰ ਨੇ ਔਰਤ ਦਾ ਗਰਭਪਾਤ ਕਰਵਾਇਆ 


ਮਹਿਲਾ ਨੇ ਦੱਸਿਆ ਕਿ ਪਾਕਿਸਤਾਨ ਟੀਮ ਲਈ ਚੁਣੇ ਜਾਣ ਤੋਂ ਬਾਅਦ ਬਾਬਰ ਦਾ ਰਵੱਈਆ ਬਦਲ ਗਿਆ। ਰਾਸ਼ਟਰੀ ਟੀਮ 'ਚ ਸ਼ਾਮਲ ਹੋਣ ਤੋਂ ਬਾਅਦ ਮਹਿਲਾ ਨੇ ਬਾਬਰ ਨੂੰ ਵਿਆਹ ਲਈ ਕਿਹਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਔਰਤ ਨੇ ਦੱਸਿਆ ਕਿ ਉਹ 2015 ਵਿੱਚ ਗਰਭਵਤੀ ਹੋ ਗਈ ਸੀ। ਬਾਬਰ ਨੇ ਕੁਝ ਦੋਸਤਾਂ ਨਾਲ ਮਿਲ ਕੇ ਔਰਤ ਦਾ ਗਰਭਪਾਤ ਕਰਵਾ ਦਿੱਤਾ ਸੀ। ਔਰਤ ਨੇ ਅੱਗੇ ਦੱਸਿਆ ਕਿ ਬਾਬਰ ਨੇ 2017 ਵਿੱਚ ਆਪਣਾ ਨੰਬਰ ਵੀ ਬਦਲ ਲਿਆ ਸੀ। ਫਿਰ ਵੀ ਬਾਬਰ ਨੇ ਤਿੰਨ ਸਾਲਾਂ ਤੱਕ ਉਸ ਦਾ ਫਾਇਦਾ ਉਠਾਇਆ ਅਤੇ 2020 ਵਿੱਚ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।


ਬਾਬਰ ਨੂੰ ਕੇਸ ਤੋਂ ਕਿਵੇਂ ਮਿਲੀ ਰਾਹਤ?


ਜਦੋਂ ਮਾਮਲਾ ਵਧਿਆ ਤਾਂ ਇਹ ਅਦਾਲਤ ਤੱਕ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਮੇਂ ਬਾਅਦ ਬਾਬਰ 'ਤੇ ਦੋਸ਼ ਲਗਾਉਣ ਵਾਲੀ ਔਰਤ ਨੇ ਸਾਰੇ ਦੋਸ਼ ਵਾਪਸ ਲੈ ਲਏ ਸਨ। ਇਸ ਤਰ੍ਹਾਂ ਬਾਬਰ ਨੂੰ ਮਾਮਲੇ ਵਿੱਚ ਰਾਹਤ ਮਿਲੀ ਸੀ।