ਪਾਕਿਸਤਾਨ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕ੍ਰਿਕਟ ਮੈਚ ਦੌਰਾਨ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪਾਕਿਸਤਾਨੀ ਮੀਡੀਆ ਏਜੰਸੀ 'ਡੌਨ' ਦੇ ਅਨੁਸਾਰ ਇਹ ਘਟਨਾ ਖੈਬਰ ਪਖ਼ਤੂਨਖ਼ਵਾ ਪ੍ਰਾਂਤ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਯੋਜਨਾ ਬੱਧ ਤਰੀਕੇ ਨਾਲ ਕੀਤਾ ਗਿਆ। ਇਸ ਧਮਾਕੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕ੍ਰਿਕਟ ਮੈਦਾਨ ਵਿੱਚ ਧਮਾਕੇ ਤੋਂ ਬਾਅਦ ਸਾਰੇ ਇਲਾਕੇ ਵਿੱਚ ਧੂੰਆਂ ਛਾ ਗਿਆ ਅਤੇ ਭਗਦੜ ਵੀ ਮਚ ਗਈ। ਲੋਕ ਆਪਣੀ ਜਾਨ ਨੂੰ ਬਚਾਉਣ ਦੇ ਲਈ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ।

ਰਿਪੋਰਟਾਂ ਮੁਤਾਬਕ ਇਹ ਘਟਨਾ ਬਾਜ਼ੌਰ ਜ਼ਿਲ੍ਹੇ ਦੀ ਖਾਰ ਤਹਿਸੀਲ ਵਿੱਚ ਸਥਿਤ ਕੌਸਰ ਕਰੀਕੇਟ ਗਰਾਊਂਡ ਵਿੱਚ ਹੋਈ। ਧਮਾਕੇ ਤੋਂ ਬਾਅਦ ਖਿਡਾਰੀ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ। ਇੱਕ ਹਫ਼ਤਾ ਪਹਿਲਾਂ ਹੀ ਖੈਬਰ ਪਖ਼ਤੂਨਖ਼ਵਾ ਦੇ ਇੱਕ ਪੁਲਿਸ ਥਾਣੇ 'ਤੇ ਕਵਾਡਕਾਪਟਰ ਦੀ ਸਹਾਇਤਾ ਨਾਲ ਹਮਲਾ ਹੋਇਆ ਸੀ, ਜਿਸ ਵਿੱਚ ਇੱਕ ਪੁਲਿਸ ਹਵਾਲਦਾਰ ਅਤੇ ਇੱਕ ਆਮ ਨਾਗਰਿਕ ਜ਼ਖਮੀ ਹੋਏ ਸਨ।

ਬਾਜ਼ੌਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਵਕਾਸ ਰਫ਼ੀਕ ਨੇ ਪਾਕਿਸਤਾਨੀ ਮੀਡੀਆ ਏਜੰਸੀ 'ਡੌਨ' ਨਾਲ ਗੱਲ ਕਰਕੇ ਦੱਸਿਆ ਕਿ ਇਹ ਹਮਲਾ ਯੋਜਨਾ ਬੱਧ ਤਰੀਕੇ ਨਾਲ ਕੀਤਾ ਗਿਆ ਸੀ ਅਤੇ ਇੱਕ ਵਿਸਫੋਟਕ ਨਾਲ ਹੋਇਆ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕੁਝ ਬੱਚਿਆਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀ ਲੋਕਾਂ ਦਾ ਇਲਾਜ ਨੇੜਲੇ ਹਸਪਤਾਲ ਵਿੱਚ ਚੱਲ ਰਿਹਾ ਹੈ।

ਪੁਲਿਸ ਅਧਿਕਾਰੀਆਂ ਨੇ ਮੰਨਿਆ ਹੈ ਕਿ ਕਥਿਤ ਤਹਿਸ਼ਤਰੀਵਾਦੀਆਂ ਨੇ ਇਸ ਤੋਂ ਪਹਿਲਾਂ ਪੁਲਿਸ ਥਾਣੇ 'ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੇ ਮਕਸਦ ਸਫਲ ਨਹੀਂ ਹੋਏ। ਹੁਣ ਤੱਕ ਕਿਸੇ ਵੀ ਤਹਿਸ਼ਤਰੀਵਾਦੀ ਸੰਗਠਨ ਨੇ ਪੁਲਿਸ ਥਾਣੇ ਅਤੇ ਫਿਰ ਕੌਸਰ ਕਰੀਕੇਟ ਗਰਾਊਂਡ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।