Jasprit Bumrah: ਕ੍ਰਿਕਟ ਪ੍ਰੇਮੀਆਂ ਦੀ ਉਡੀਕ ਦਾ ਪਲ ਖਤਮ ਹੋਣ ਦੇ ਬਹੁਤ ਨੇੜੇ ਹੈ ਕਿਉਂਕਿ ਹੁਣ ਵਿਸ਼ਵ ਪ੍ਰਸਿੱਧ ਕ੍ਰਿਕਟ ਟਰਾਫੀ ਬਾਰਡਰ-ਗਾਵਸਕਰ ਦੇ ਸ਼ੁਰੂ ਹੋਣ ਵਿੱਚ ਸਿਰਫ਼ ਪੰਜ ਦਿਨ ਬਾਕੀ ਹਨ। ਟੂਰਨਾਮੈਂਟ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) 'ਤੇ ਹੋਣਗੀਆਂ।
ਜੇ ਉਹ ਮੈਚ ਦੌਰਾਨ 20 ਵਿਕਟਾਂ ਲੈਣ 'ਚ ਸਫਲ ਹੋ ਜਾਂਦੇ ਹਨ ਤਾਂ ਉਹ ਆਸਟ੍ਰੇਲੀਆ 'ਚ ਹੀ ਆਸਟ੍ਰੇਲੀਆ ਖ਼ਿਲਾਫ਼ ਖੇਡਦੇ ਹੋਏ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਜਾਵੇਗਾ। ਫਿਲਹਾਲ ਇਹ ਖ਼ਾਸ ਰਿਕਾਰਡ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ (Kapil Dev) ਦੇ ਨਾਂ ਦਰਜ ਹੈ। ਆਸਟ੍ਰੇਲੀਆ 'ਚ ਟੀਮ ਇੰਡੀਆ ਲਈ ਖੇਡਦੇ ਹੋਏ ਉਸ ਨੇ ਆਸਟ੍ਰੇਲੀਆ ਖਿਲਾਫ 51 ਟੈਸਟ ਵਿਕਟਾਂ ਲਈਆਂ ਹਨ।
ਕਪਿਲ ਦੇਵ ਤੋਂ ਬਾਅਦ ਵਿਸ਼ੇਸ਼ ਸੂਚੀ 'ਚ ਦੂਜਾ ਵੱਡਾ ਨਾਂਅ ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ (Anil kumble) ਦਾ ਹੈ। ਉਹ ਆਸਟ੍ਰੇਲੀਆ ਦੀ ਧਰਤੀ 'ਤੇ ਹੁਣ ਤੱਕ 49 ਵਿਕਟਾਂ ਲੈ ਚੁੱਕੇ ਹਨ। ਇਨ੍ਹਾਂ ਦੋ ਦਿੱਗਜਾਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਅਤੇ ਬਿਸ਼ਨ ਸਿੰਘ ਬੇਦੀ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਅਸ਼ਵਿਨ ਨੇ ਆਸਟ੍ਰੇਲੀਆ 'ਚ ਖੇਡਦਿਆਂ 39 ਅਤੇ ਬਿਸ਼ਨ ਸਿੰਘ ਬੇਦੀ ਨੇ 35 ਸਫਲਤਾਵਾਂ ਹਾਸਲ ਕੀਤੀਆਂ ਹਨ।
ਆਸਟ੍ਰੇਲੀਆ 'ਚ ਖੇਡਦੇ ਹੋਏ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼
51 ਵਿਕਟਾਂ - ਕਪਿਲ ਦੇਵ49 ਵਿਕਟਾਂ - ਅਨਿਲ ਕੁੰਬਲੇ39 ਵਿਕਟਾਂ - ਰਵੀਚੰਦਰਨ ਅਸ਼ਵਿਨ35 ਵਿਕਟਾਂ - ਬਿਸ਼ਨ ਸਿੰਘ ਬੇਦੀ32 ਵਿਕਟਾਂ - ਜਸਪ੍ਰੀਤ ਬੁਮਰਾਹ31 ਵਿਕਟਾਂ - ਈਰਾਪੱਲੀ ਪ੍ਰਸੰਨਾ31 ਵਿਕਟਾਂ - ਮੁਹੰਮਦ ਸ਼ਮੀ31 ਵਿਕਟਾਂ - ਉਮੇਸ਼ ਯਾਦਵ31 ਵਿਕਟਾਂ - ਇਸ਼ਾਂਤ ਸ਼ਰਮਾ
ਜਸਪ੍ਰੀਤ ਬੁਮਰਾਹ ਦਾ ਟੈਸਟ ਕ੍ਰਿਕਟ ਕਰੀਅਰ
ਜਸਪ੍ਰੀਤ ਬੁਮਰਾਹ ਦੇ ਟੈਸਟ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਲਈ ਹੁਣ ਤੱਕ ਕੁੱਲ 40 ਟੈਸਟ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ 77 ਪਾਰੀਆਂ 'ਚ 20.57 ਦੀ ਔਸਤ ਨਾਲ 173 ਸਫਲਤਾਵਾਂ ਹਾਸਲ ਕੀਤੀਆਂ ਹਨ। ਉਸ ਨੇ ਟੈਸਟ ਕ੍ਰਿਕਟ ਵਿੱਚ 10 ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਇੱਥੇ ਉਸ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 27 ਦੌੜਾਂ ਦੇ ਕੇ ਛੇ ਵਿਕਟਾਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।