ਆਈਸੀਸੀ ਚੈਂਪੀਅਨਜ਼ ਟ੍ਰਾਫੀ 2025 ਜਿੱਤ ਕੇ ਭਾਰਤ ਨੇ ਦੁਬਈ 'ਚ ਤਿਰੰਗਾ ਲਹਿਰਾ ਦਿੱਤਾ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ।


ਜਦੋਂ ਟੀਮ ਇੰਡੀਆ ਜਿੱਤ ਦੇ ਬਹੁਤ ਹੀ ਨੇੜੇ ਸੀ


ਜਦੋਂ ਰਵਿੰਦਰ ਜਡੇਜਾ ਨੇ ਗੇਂਦ ਨਾਲ ਸੰਪਰਕ ਕੀਤਾ, ਉਸ ਨੂੰ ਪਤਾ ਸੀ ਕਿ ਮੈਚ ਖਤਮ ਹੋ ਗਿਆ। ਜੇਤੂ ਸ਼ਾਟ ਲਗਾਉਣ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਦੀ ਖੁਸ਼ੀ ਇਸ ਕਦਰ ਸੀ ਕਿ ਉਹ ਨਿਊਜ਼ੀਲੈਂਡ ਦੇ ਸੀਮਰ ਵਿਲੀਅਮ ਓ'ਰੋਰਕ ਨਾਲ ਟਕਰਾ ਗਏ। ਪਰ, ਕੋਈ ਵੀ ਇਸ ਗੱਲ ਦੀ ਸ਼ਿਕਾਇਤ ਨਹੀਂ ਕਰ ਰਿਹਾ ਸੀ।



ਕੇਐਲ ਰਾਹੁਲ, ਜੋ ਦਬਾਅ ਹੇਠ ਹਮੇਸ਼ਾ ਆਤਮਵਿਸ਼ਵਾਸ ਦਿਖਾਉਂਦੇ ਹਨ, ਉਨ੍ਹਾਂ ਨੇ ਆਪਣੇ ਹੱਥ ਨੂੰ ਉਠਾਇਆ ਅਤੇ ਜਸ਼ਨ ਸ਼ੁਰੂ ਕਰ ਦਿੱਤਾ। ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਸਭ ਤੋਂ ਪਹਿਲਾਂ ਮੈਦਾਨ ਦੇ ਵੱਲ ਭੱਜੇ, ਜਿਸ ਤੋਂ ਬਾਅਦ ਵਰੁਣ ਚੱਕਰਵਰਤੀ ਅਤੇ ਵਾਸ਼ਿੰਗਟਨ ਸੁੰਦਰ ਵੀ ਉਨ੍ਹਾਂ ਦੇ ਪਿੱਛੇ ਦੌੜੇ। ਇਸ ਦੌਰਾਨ, ਸੀਨੀਅਰ ਖਿਡਾਰੀ ਡ੍ਰੈਸਿੰਗ ਰੂਮ ਦੇ ਬਾਹਰ ਮੁੱਖ ਕੋਚ ਗੌਤਮ ਗੰਭੀਰ ਨਾਲ ਮਿਲ ਕੇ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ।


 






 


 






ਅਤਿਸ਼ਬਾਜ਼ੀਆਂ ਦੀ ਸ਼ੁਰੂਆਤ ਹੋ ਗਈ, ਖਿਡਾਰੀ ਤਿਰੰਗੇ ਦੇ ਨਾਲ ਨਜ਼ਰ ਆਏ, ਤੇ ਦਰਸ਼ਕ "ਲਹਿਰਾ ਦੋ" ਅਤੇ "ਚੱਕ ਦੇ ਇੰਡੀਆ" ਦੇ ਬੋਲਾਂ ਨਾਲ ਝੂਮ ਰਹੇ ਸਨ।


ਟੀਚਾ ਭਾਵੇਂ ਵੱਡਾ ਨਹੀਂ ਸੀ, ਪਰ 252 ਦੌੜਾਂ ਦੇ ਲਈ ਭਾਰਤੀ ਖਿਡਾਰੀਆਂ ਸੰਜਮ ਦੇ ਨਾਲ ਖੇਡਣਾ ਪਿਆ। ਸੁਸਤ ਪਿੱਚ ਕਾਰਨ ਮੈਚ ਵਿੱਚ ਉਤਾਰ-ਚੜਾਅ ਦੇਖਣ ਨੂੰ ਮਿਲੇ।