ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ ਜਾਰੀ ਸੀਰੀਜ਼ ਦੇ ਦੂਜੇ ਤੇ ਆਖਰੀ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਵਿਵਾਦਿਤ ਤਰੀਕੇ ਨਾਲ ਆਊਟ ਹੋਏ। ਕੋਹਲੀ ਨੂੰ ਸਪਿੰਨਰ ਏਜਾਜ ਪਟੇਲ ਦੀ ਗੇਂਦ 'ਤੇ ਅੰਪਾਇਰ ਨੇ ਐਲਬੀਡਬਲਿਊ ਆਊਟ ਕਰਾਰ ਦਿੱਤਾ।


ਕੋਹਲੀ ਪਾਰੀ ਦੇ 30ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ। ਕੋਹਲੀ ਨੇ ਫੀਲਡ ਅੰਪਾਇਰ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਡੀਆਰਐਸ ਦੀ ਮਦਦ ਲਈ। ਰਿਵਿਊ 'ਚ ਪਾਇਆ ਗਿਆ ਕਿ ਗੇਂਦ ਉਨ੍ਹਾਂ ਦੇ ਬੱਲੇ ਅਤੇ ਪੈਡ 'ਤੇ ਨਾਲ-ਨਾਲ ਲੱਗੀ। ਜਿਸ ਕਾਰਨ ਤੀਜੇ ਅੰਪਾਇਰ ਨੇ ਵੀ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਵਿਰਾਟ ਨੂੰ ਆਊਟ ਹੋ ਕੇ ਪੈਵੇਲੀਅਨ ਪਰਤਣਾ ਪਿਆ।


 




ਹਾਲਾਂਕਿ ਅੰਪਾਇਰ ਦਾ ਫੈਸਲਾ ਵਿਵਾਦਪੂਰਨ ਸੀ। ਇਸ ਫੈਸਲੇ 'ਤੇ ਟਿੱਪਣੀਕਾਰ ਵੀ ਹੈਰਾਨ ਸਨ। ਤੀਜੇ ਅੰਪਾਇਰ ਵੱਲੋਂ ਆਊਟ ਹੁੰਦੇ ਹੀ ਕੋਹਲੀ ਫੀਲਡ ਅੰਪਾਇਰ ਅਨਿਲ ਚੌਧਰੀ ਕੋਲ ਗਏ। ਦੋਵਾਂ ਨੇ ਕਾਫੀ ਦੇਰ ਤਕ ਗੱਲਬਾਤ ਕੀਤੀ ਪਰ ਆਖਿਰਕਾਰ ਕੋਹਲੀ ਨੂੰ ਭਾਰੀ ਮਨ ਨਾਲ ਪੈਵੇਲੀਅਨ ਵੱਲ ਜਾਣਾ ਪਿਆ। ਕੋਹਲੀ 4 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਖਾਤਾ ਵੀ ਨਹੀਂ ਖੋਲ੍ਹ ਸਕੇ।


ਕੋਹਲੀ ਜਦੋਂ ਪੈਵੇਲੀਅਨ ਵੱਲ ਜਾ ਰਹੇ ਸਨ ਤਾਂ ਉਹ ਐਡ 'ਤੇ ਬੱਲੇ ਦੇ ਜ਼ਰੀਏ ਬਾਊਂਡਰੀ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਨਜ਼ਰ ਆਏ। ਵਿਰਾਟ ਦਾ ਇਹ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅੰਪਾਇਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਪ੍ਰਸ਼ੰਸਕ ਇਹ ਵੀ ਕਹਿ ਰਹੇ ਹਨ ਕਿ ਕੋਹਲੀ ਨਾਟ ਆਊਟ ਸੀ।


ਇਹ ਵੀ ਪੜ੍ਹੋ‘MSP ਹਾਲੇ ਨਹੀਂ ਤਾਂ ਫਿਰ ਕਦੇ ਵੀ ਨਹੀਂ’ ਕਿਸਾਨਾਂ ਦਾ ਨਵਾਂ ਨਾਅਰਾ



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904