Tilak Varma & Surya Kumar Yadav Rankings: ਵੈਸਟਇੰਡੀਜ਼ ਖਿਲਾਫ ਤੀਜੇ ਟੀ-20 ਮੈਚ 'ਚ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਨੇ 44 ਗੇਂਦਾਂ ਵਿੱਚ 83 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 4 ਛੱਕੇ ਲਗਾਏ। ਇਸ ਦੇ ਨਾਲ ਹੀ ਤਿਲਕ ਵਰਮਾ ਨੇ 37 ਗੇਂਦਾਂ 'ਤੇ ਅਜੇਤੂ 49 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 4 ਚੌਕੇ ਅਤੇ 1 ਛੱਕਾ ਲਗਾਇਆ। ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਵਿਚਾਲੇ ਤੀਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਇਸ ਪਾਰੀ 'ਚ ਤਿਲਕ ਵਰਮਾ ਦੀ ਰੈਂਕਿੰਗ 'ਚ ਜ਼ਬਰਦਸਤ ਉਛਾਲ ਆਇਆ ਹੈ।


ਤਿਲਕ ਵਰਮਾ ਦੀ ਰੈਂਕਿੰਗ ਵਿੱਚ ਜ਼ਬਰਦਸਤ ਛਾਲ


ਵੈਸਟਇੰਡੀਜ਼ ਖਿਲਾਫ ਤੀਜੇ ਟੀ-20 ਮੁਕਾਬਲੇ 'ਚ 37 ਗੇਂਦਾਂ 'ਤੇ ਅਜੇਤੂ 49 ਦੌੜਾਂ ਦੀ ਪਾਰੀ ਖੇਡ ਕੇ ਤਿਲਕ ਵਰਮਾ ਨੇ ਆਈਸੀਸੀ ਟੀ-20 ਰੈਂਕਿੰਗ 'ਚ 12ਵੇਂ ਸਥਾਨ ਤੇ ਛਾਲ ਮਾਰੀ ਹੈ। ਹੁਣ ਤਿਲਕ ਵਰਮਾ ਆਈਸੀਸੀ ਟੀ-20 ਰੈਂਕਿੰਗ 'ਚ 46ਵੇਂ ਨੰਬਰ 'ਤੇ ਪਹੁੰਚ ਗਏ ਹਨ। ਜਦਕਿ ਇਸ ਨੌਜਵਾਨ ਬੱਲੇਬਾਜ਼ ਨੇ ਸਿਰਫ਼ 3 ਮੈਚ ਖੇਡੇ ਹਨ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਸੀਸੀ ਟੀ-20 ਰੈਂਕਿੰਗ 'ਚ ਚੋਟੀ 'ਤੇ ਕਾਬਜ਼ ਹਨ। ਵੈਸਟਇੰਡੀਜ਼ ਖਿਲਾਫ ਤੀਜੇ ਟੀ-20 ਮੈਚ 'ਚ ਧਮਾਕੇਦਾਰ ਪਾਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੀ ਨੰਬਰ-1 ਰੈਂਕਿੰਗ ਮਜ਼ਬੂਤ ​​ਹੋਈ ਹੈ। ਸੂਰਿਆਕੁਮਾਰ ਯਾਦਵ ਦੇ 907 ਰੇਟਿੰਗ ਅੰਕ ਹਨ।


ਮੁਹੰਮਦ ਰਿਜ਼ਵਾਨ ਦੂਜੇ ਅਤੇ ਬਾਬਰ ਆਜ਼ਮ ਤੀਜੇ ਸਥਾਨ ’ਤੇ ਰਹੇ



ਇਸ ਦੇ ਨਾਲ ਹੀ ਆਈਸੀਸੀ ਟੀ-20 ਰੈਂਕਿੰਗ ਵਿੱਚ ਸੂਰਿਆਕੁਮਾਰ ਯਾਦਵ ਤੋਂ ਬਾਅਦ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਹਨ। ਮੁਹੰਮਦ ਰਿਜ਼ਵਾਨ ਆਈਸੀਸੀ ਟੀ-20 ਰੈਂਕਿੰਗ 'ਚ ਦੂਜੇ ਨੰਬਰ 'ਤੇ ਕਾਬਜ਼ ਹੈ। ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਦੇ 811 ਰੇਟਿੰਗ ਅੰਕ ਹਨ। ਇਸ ਤਰ੍ਹਾਂ ਮੁਹੰਮਦ ਰਿਜ਼ਵਾਨ ਅਤੇ ਸੂਰਿਆਕੁਮਾਰ ਯਾਦਵ ਵਿਚਾਲੇ ਕਰੀਬ 100 ਰੇਟਿੰਗ ਅੰਕਾਂ ਦਾ ਅੰਤਰ ਹੈ। ਜਦਕਿ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਰੈਂਕਿੰਗ 'ਚ ਤੀਜੇ ਨੰਬਰ 'ਤੇ ਹਨ। ਬਾਬਰ ਆਜ਼ਮ ਦੇ 756 ਰੇਟਿੰਗ ਅੰਕ ਹਨ। ਸੂਰਿਆਕੁਮਾਰ ਯਾਦਵ ਆਈਸੀਸੀ ਟੀ-20 ਰੈਂਕਿੰਗ ਵਿਚ ਇਕਲੌਤਾ ਭਾਰਤੀ ਬੱਲੇਬਾਜ਼ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।