Asia Cup 2023 New Promo: ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ ਨੇ ਏਸ਼ੀਆ ਕੱਪ 'ਚ ਹਿੱਸਾ ਲੈਣਾ ਹੈ। ਸਾਰੇ ਕ੍ਰਿਕਟ ਪ੍ਰੇਮੀ 30 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਏਸ਼ੀਆ ਕੱਪ ਦੇ ਮੈਚ ਭਾਰਤ ਵਿੱਚ ਸਟਾਰ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤੇ ਜਾਣਗੇ। ਇਸ ਨੂੰ ਲੈ ਕੇ ਬ੍ਰਾਡਕਾਸਟਰ ਨੇ 1 ਮਿੰਟ ਦਾ ਨਵਾਂ ਪ੍ਰੋਮੋ ਵੀਡੀਓ ਜਾਰੀ ਕੀਤਾ ਹੈ। ਇਸ ਐਡ 'ਚ ਜਿੱਥੇ ਭਾਰਤੀ ਪ੍ਰਸ਼ੰਸਕ ਦਿਖਾਏ ਗਏ, ਉੱਥੇ ਹੀ ਵਿਰਾਟ ਕੋਹਲੀ ਵੀ ਨਜ਼ਰ ਆਏ, ਪਰ ਪੂਰੀ ਵੀਡੀਓ ਵਿੱਚ ਰੋਹਿਤ ਸ਼ਰਮਾ ਕਿਤੇ ਵੀ ਨਜ਼ਰ ਨਹੀਂ ਆਏ।


ਹੁਣ ਪ੍ਰਸ਼ੰਸਕ ਇਸ ਪ੍ਰੋਮੋ ਵੀਡੀਓ 'ਚ ਕਪਤਾਨ ਰੋਹਿਤ ਸ਼ਰਮਾ ਨੂੰ ਨਾ ਦੇਖਣ ਕਰਕੇ ਸੋਸ਼ਲ ਮੀਡੀਆ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਪ੍ਰੋਮੋ ਦੀ ਸ਼ੁਰੂਆਤ 'ਚ ਭਾਰਤੀ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਨੂੰ ਚੀਅਰ ਕਰਦਿਆਂ ਦਿਖਾਇਆ ਗਿਆ ਹੈ। ਪੂਰੀ ਵੀਡੀਓ 'ਚ ਕਈ ਸਾਰੇ ਉਤਰਾਅ-ਚੜ੍ਹਾਅ ਵਾਲੇ ਪਲ ਭਾਰਤੀ ਮੈਚਾਂ ਨੂੰ ਲੈ ਕੇ ਦਿਖਾਏ ਗਏ ਹਨ। ਇਸ ਦੌਰਾਨ ਵਿਰਾਟ ਕੋਹਲੀ ਦੀ ਵੀ ਇੱਕ ਪ੍ਰਤੀਕਿਰਿਆ ਨੂੰ ਵੀਡੀਓ ਵਿੱਚ ਦਿਖਾਇਆ ਗਿਆ ਹੈ।


ਇਹ ਵੀ ਪੜ੍ਹੋ: Watch: ਆਖਿਰ ਪਿੱਠ 'ਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਖੇਡਣ ਲਈ ਕਿਉਂ ਮਜਬੂਰ ਹੋਇਆ ਇਹ ਖਿਡਾਰੀ, ਵੇਖੇ ਵੀਡੀਓ


ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਏਸ਼ੀਆ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 2 ਸਤੰਬਰ ਨੂੰ ਪਾਕਿਸਤਾਨ ਦੇ ਖਿਲਾਫ ਮੈਚ ਨਾਲ ਕਰੇਗੀ। ਇਸ ਤੋਂ ਬਾਅਦ ਟੀਮ ਨੇ ਆਪਣਾ ਦੂਜਾ ਮੈਚ 4 ਸਤੰਬਰ ਨੂੰ ਨੇਪਾਲ ਖਿਲਾਫ ਖੇਡਣਾ ਹੈ। ਟੀਮ ਇੰਡੀਆ ਆਪਣੇ ਸ਼ੁਰੂਆਤੀ ਦੋਵੇਂ ਮੈਚ ਪੱਲੇਕੇਲੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇਗੀ। ਇਸ ਵਾਰ ਏਸ਼ੀਆ ਕੱਪ ਹਾਈਬ੍ਰਿਡ ਮਾਡਲ 'ਚ ਖੇਡਿਆ ਜਾ ਰਿਹਾ ਹੈ, ਜਿਸ 'ਚ 4 ਮੈਚ ਪਾਕਿਸਤਾਨ 'ਚ ਜਦਕਿ ਬਾਕੀ 9 ਮੈਚ ਸ਼੍ਰੀਲੰਕਾ 'ਚ ਖੇਡੇ ਜਾਣਗੇ। ਸੁਪਰ-4 ਮੈਚ 6 ਸਤੰਬਰ ਤੋਂ ਸ਼ੁਰੂ ਹੋਣਗੇ।




ਵਰਲਡ ਕੱਪ ਟੀਮ ਦਾ ਮਿਲੇਗਾ ਅੰਦਾਜ਼ਾ






ਏਸ਼ੀਆ ਕੱਪ 'ਚ ਸਾਰੇ ਪ੍ਰਸ਼ੰਸਕ ਉਮੀਦ ਜ਼ਾਹਰ ਕਰ ਰਹੇ ਹਨ ਕਿ ਭਾਰਤੀ ਟੀਮ ਆਪਣੀ ਪੂਰੀ ਤਾਕਤ ਨਾਲ ਖੇਡਣ ਲਈ ਉਤਰੇਗੀ। ਅਜਿਹੇ 'ਚ ਵਿਸ਼ਵ ਕੱਪ ਟੀਮ ਦਾ ਵੀ ਪਤਾ ਲੱਗ ਜਾਵੇਗਾ ਕਿਉਂਕਿ ਅਜੇ ਤੱਕ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਫਿਟਨੈੱਸ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Cricketer Childhood Pic: ਕ੍ਰਿਕਟ ਜਗਤ ਨਾਲ ਤਾਲੁਕ ਰੱਖਦਾ ਇਹ ਬੱਚਾ, ਕੀ ਤੁਸੀ ਪਛਾਣਿਆ ਕਿਸ ਖਿਡਾਰੀ ਦੀ ਇਹ ਤਸਵੀਰ ?