Rishabh Pant: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਈਪੀਐਲ 2025 ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਟੀਮ ਦਿੱਲੀ ਕੈਪੀਟਲਜ਼ ਨੂੰ ਛੱਡ ਦਿੱਤਾ ਹੈ ਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਉਹ ਐਮਐਸ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਨਜ਼ਰ ਆ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਖਬਰਾਂ ਦੀ ਮੰਨੀਏ ਤਾਂ ਉਹ ਟੀਮ ਦੀ ਕਪਤਾਨੀ ਕਰਦੇ ਵੀ ਨਜ਼ਰ ਆ ਸਕਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।



ਤੁਹਾਨੂੰ ਦੱਸ ਦੇਈਏ ਕਿ IPL 2025 ਮੈਗਾ ਆਪਸ਼ਨ ਤੋਂ ਪਹਿਲਾਂ ਰਿਸ਼ਭ ਪੰਤ ਨੇ ਦਿੱਲੀ ਕੈਪੀਟਲਸ ਨੂੰ ਛੱਡ ਦਿੱਤਾ ਹੈ। ਜੇ ਰਿਪੋਰਟਾਂ ਦੀ ਮੰਨੀਏ ਤਾਂ ਦਿੱਲੀ ਉਸ ਨੂੰ ਬਹੁਤ ਘੱਟ ਪੈਸਿਆਂ 'ਤੇ ਰੱਖਣਾ ਚਾਹੁੰਦੀ ਸੀ ਪਰ ਉਸ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਟੀਮ ਤੋਂ ਵੱਖ ਹੋ ਗਿਆ ਹੈ ਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਚੇਨਈ ਸੁਪਰ ਕਿੰਗਜ਼ ਨਾਲ ਜੁੜ ਸਕਦੇ ਹਨ।


ਮੀਡੀਆ ਰਿਪੋਰਟਾਂ 'ਚ ਮਿਲੀ ਜਾਣਕਾਰੀ ਮੁਤਾਬਕ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਟੀਮ ਦੇ ਮਾਲਕਾਂ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਰਿਸ਼ਭ ਪੰਤ ਨੂੰ ਆਪਣੀ ਟੀਮ 'ਚ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ, CSK ਫ੍ਰੈਂਚਾਇਜ਼ੀ IPL 2025 ਨਿਲਾਮੀ ਦੌਰਾਨ ਪੰਤ 'ਤੇ ਭਾਰੀ ਬੋਲੀ ਲਗਾਉਂਦੀ ਨਜ਼ਰ ਆ ਸਕਦੀ ਹੈ।



ਇੰਨਾ ਹੀ ਨਹੀਂ ਸੁਰੇਸ਼ ਰੈਨਾ ਨੇ ਹਾਲ ਹੀ 'ਚ ਇਹ ਵੀ ਦੱਸਿਆ ਹੈ ਕਿ ਰਿਸ਼ਭ ਪੰਤ ਚੇਨਈ ਲਈ ਖੇਡ ਸਕਦੇ ਹਨ। ਇਸ ਤੋਂ ਇਲਾਵਾ ਖਬਰਾਂ ਹਨ ਕਿ ਜੇਕਰ ਉਹ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਕਪਤਾਨੀ ਵੀ ਦਿੱਤੀ ਜਾ ਸਕਦੀ ਹੈ।


ਅਜੇ ਤੱਕ ਰਿਸ਼ਭ ਪੰਤ ਨੂੰ ਅਗਲਾ ਕਪਤਾਨ ਬਣਾਉਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਐਮਐਸ ਧੋਨੀ ਚਾਹੁੰਦੇ ਹਨ ਕਿ ਰਿਸ਼ਭ ਪੰਤ ਇਸ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣ। ਹਾਲਾਂਕਿ, ਅਜਿਹਾ ਹੋਵੇਗਾ ਜਾਂ ਨਹੀਂ, ਇਹ ਵੇਖਣਾ ਬਾਕੀ ਹੈ। ਦੱਸਿਆ ਜਾਂਦਾ ਹੈ ਕਿ ਫਿਲਹਾਲ ਇਸ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਰਿਤੂਰਾਜ ਗਾਇਕਵਾੜ ਸੰਭਾਲ ਰਹੇ ਹਨ ਅਤੇ ਧੋਨੀ ਨੇ ਪਿਛਲੇ ਸੀਜ਼ਨ 'ਚ ਹੀ ਰਿਤੂਰਾਜ ਨੂੰ ਟੀਮ ਦਾ ਕਪਤਾਨ ਬਣਾਇਆ ਸੀ।