IND vs NZ 3rd Test 1st New Zealand Inings Highlight: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਤੇ ਆਖ਼ਰੀ ਟੈਸਟ ਮੁੰਬਈ ਵਿੱਚ ਖੇਡਿਆ ਜਾ ਰਿਹਾ ਹੈ। ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਭਾਰਤੀ ਗੇਂਦਬਾਜ਼ਾਂ ਨੇ 65.4 ਓਵਰਾਂ 'ਚ 235 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਦੌਰਾਨ ਰਵਿੰਦਰ ਜਡੇਜਾ ਨੇ ਟੀਮ ਇੰਡੀਆ ਲਈ ਆਪਣਾ ਪੰਜਾ ਖੋਲ੍ਹਿਆ, ਜਦਕਿ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਆਪਣੇ ਨਾਂਅ ਕੀਤੀਆਂ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਖਾਸ ਨਹੀਂ ਰਹੀ। ਟੀਮ ਨੂੰ ਪਹਿਲਾ ਝਟਕਾ ਚੌਥੇ ਓਵਰ 'ਚ 15 ਦੌੜਾਂ ਦੇ ਸਕੋਰ 'ਤੇ ਲੱਗਾ, ਜਦੋਂ ਡੇਵੋਨ ਕੌਨਵੇ 4 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਨੇ ਮੁੜ ਸੰਭਾਲ ਲਿਆ ਤੇ ਟੀਮ ਨੂੰ 16ਵੇਂ ਓਵਰ 'ਚ 59 ਦੌੜਾਂ ਦੇ ਸਕੋਰ 'ਤੇ ਕਪਤਾਨ ਟਾਮ ਲੈਥਮ ਦੇ ਰੂਪ 'ਚ ਦੂਜਾ ਝਟਕਾ ਲੱਗਾ, ਜੋ 3 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਫਿਰ ਟੀਮ ਨੂੰ 72 ਦੌੜਾਂ 'ਤੇ ਤੀਜਾ ਝਟਕਾ ਤੇ ਫਿਰ 159 ਦੌੜਾਂ ਦੇ ਸਕੋਰ 'ਤੇ ਚੌਥਾ ਅਤੇ ਪੰਜਵਾਂ ਝਟਕਾ ਲੱਗਾ ਫਿਰ ਟੀਮ ਨੂੰ 187 ਦੌੜਾਂ 'ਤੇ ਛੇਵਾਂ ਝਟਕਾ ਲੱਗਾ। ਇਸ ਤੋਂ ਬਾਅਦ ਟੀਮ ਨੇ 210 ਦੌੜਾਂ 'ਤੇ ਸੱਤਵੀਂ ਅਤੇ ਅੱਠਵੀਂ ਵਿਕਟ ਗੁਆ ਦਿੱਤੀ। ਅੱਗੇ ਵਧਦੇ ਹੋਏ ਟੀਮ ਨੇ 228 ਦੇ ਸਕੋਰ 'ਤੇ ਨੌਵੀਂ ਵਿਕਟ ਅਤੇ ਫਿਰ 10ਵੀਂ ਅਤੇ ਆਖਰੀ ਵਿਕਟ 235 ਦੌੜਾਂ 'ਤੇ ਲਈ। ਇਸ ਤਰ੍ਹਾਂ ਕੀਵੀ ਟੀਮ 235 ਦੌੜਾਂ 'ਤੇ ਸਿਮਟ ਗਈ।
ਨਿਊਜ਼ੀਲੈਂਡ ਲਈ ਸਭ ਤੋਂ ਵੱਡੀ ਸਾਂਝੇਦਾਰੀ ਡੇਰਿਲ ਮਿਸ਼ੇਲ ਤੇ ਵਿਲ ਯੰਗ ਨੇ ਤੀਜੇ ਵਿਕਟ ਲਈ ਕੀਤੀ। ਦੋਵਾਂ ਨੇ 87 ਦੌੜਾਂ (151 ਗੇਂਦਾਂ) ਜੋੜੀਆਂ। ਇਸ ਤੋਂ ਇਲਾਵਾ ਟੀਮ ਲਈ ਹੋਰ ਕੋਈ ਵੀ ਬੱਲੇਬਾਜ਼ 50 ਦੌੜਾਂ ਦੀ ਸਾਂਝੇਦਾਰੀ ਵੀ ਨਹੀਂ ਕਰ ਸਕਿਆ।