ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਚਿੰਤਾ ਵਧ ਗਈ ਹੈ, ਕਿਉਂਕਿ ਬੀਸੀਸੀਆਈ ਇਸ ਵਾਰ ਯੂਏਈ ਵਿੱਚ ਆਈਪੀਐਲ ਦਾ 13ਵਾਂ ਸੀਜ਼ਨ ਕਰਵਾ ਰਿਹਾ ਹੈ। ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰੌਇਲਜ਼ ਦੀਆਂ ਟੀਮਾਂ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਆਈਪੀਐਲ ਲੀਗ ਲਈ ਪਹਿਲਾਂ ਹੀ ਦੁਬਈ ਪਹੁੰਚ ਚੁੱਕੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਟੀਮਾਂ ਯੂਏਈ ਪਹੁੰਚਣਗੀਆਂ।

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਰੇ ਖਿਡਾਰੀਆਂ ਤੇ ਆਈਪੀਐਲ ਟੀਮ ਦੇ ਮਾਲਕਾਂ ਨੂੰ ਆਪਣੀ ਦੇਖਭਾਲ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ, "ਖਿਡਾਰੀਆਂ, ਕੋਚਿੰਗ ਸਟਾਫ, ਮਾਲਕਾਂ ਤੇ ਹੋਰ ਮੈਂਬਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਅਸੀਂ ਨਹੀਂ ਚਾਹੁੰਦੇ ਹਾਂ ਕਿ ਕਿਸੇ ਦੀ ਗਲਤੀ ਕਾਰਨ ਕੋਈ ਹੋਰ ਪ੍ਰਭਾਵਿਤ ਹੋਵੇ।"

ਪਿਛਲੇ ਮਹੀਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਸਰੇ ਟੈਸਟ ਮੈਚ ਵਿੱਚ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੇ ਟੀਮ ਦੇ ਬਾਇਓ-ਸੇਫ ਬੱਬਲ ਨਿਯਮ ਨੂੰ ਤੋੜਿਆ ਸੀ।

ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੂੰ ਲਿਖੀ ਪੀਐਮ ਮੋਦੀ ਨੇ ਚਿੱਠੀ, ਕਹੀਆਂ ਇਹ ਵੱਡੀਆਂ ਗੱਲਾਂ

ਸਚਿਨ ਤੇਂਦੁਲਕਰ ਵਾਪਸ ਚਾਹੁੰਦੇ ਆਪਣੀ ਪਹਿਲੀ ਕਾਰ ਮਰੂਤੀ 800, ਫੈਨਸ ਤੋਂ ਮੰਗੀ ਮਦਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904