ਨਵੀਂ ਦਿੱਲੀ: ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਅੰਤਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਬੇਹੱਦ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਖਿਡਾਰੀ ਦੁਬਾਰਾ ਕਦੇ ਨਹੀਂ ਮਿਲ ਸਕਦਾ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਮਐਸ ਧੋਨੀ ਨੂੰ ਚਿੱਠੀ ਲਿਖੀ ਹੈ। ਮੋਦੀ ਨੇ ਕ੍ਰਿਕਟ 'ਚ ਧੋਨੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ।

ਪੀਐਮ ਮੋਦੀ ਨੇ ਧੋਨੀ ਦੇ ਮਨੁੱਖੀ ਪਹਿਲੂਆਂ ਬਾਰੇ ਵੀ ਚਾਨਣਾ ਪਾਇਆ ਹੈ। ਧੋਨੀ ਦੀ ਧੀ ਜੀਵਾ ਨਾਲ ਬੌਂਡਿੰਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਧੋਨੀ ਹੁਣ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾ ਪਾਉਣਗੇ। ਪ੍ਰਧਾਨ ਮੰਤਰੀ ਨੇ ਧੋਨੀ ਦੇ ਹਥਿਆਰਬੰਦ ਫੌਜਾਂ ਪ੍ਰਤੀ ਅਥਾਹ ਪਿਆਰ ਬਾਰੇ ਵੀ ਆਪਣੇ ਪੱਤਰ 'ਚ ਜ਼ਿਕਰ ਕੀਤਾ।



ਪੀਐਮ ਨੇ ਪੱਤਰ ਵਿੱਚ ਕਿਹਾ ਹੈ ਕਿ ਧੋਨੀ ਤੋਂ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ 'ਚ ਬੈਲੇਂਸ ਬਣਾ ਕੇ ਰੱਖਣ ਦਾ ਤਰੀਕਾ ਸਿੱਖਣਾ ਚਾਹੀਦਾ ਹੈ। ਪੀਐਮ ਮੋਦੀ ਨੇ ਆਪਣੀ ਚਿੱਠੀ ਵਿੱਚ ਧੋਨੀ ਦੇ ਜੀਵਨ ਦੇ ਪ੍ਰੇਰਣਾਦਾਇਕ ਪਹਿਲੂਆਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਧੋਨੀ ਤੋਂ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ 'ਚ ਕਦੇ ਉਮੀਦ ਨਹੀਂ ਗੁਆਉਣੀ ਤੇ ਸ਼ਾਂਤ ਰਹਿਣਾ ਚਾਹੀਦਾ ਹੈ।

ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਟਰੰਪ ਨੂੰ ਕੀਤਾ ਖ਼ਬਰਦਾਰ, ਪੋਸਟ ਹਟਾਉਣ ਤੋਂ ਨਹੀਂ ਕਰਾਂਗੇ ਗੁਰੇਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ